ਵਾਸ਼ਿੰਗਟਨ: ਕੋਰੋਨਾਵਾਇਰਸ ਨੂੰ ਲੈ ਕੇ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੂਨ ‘ਚ ਕੋਰੋਨੋਵਾਇਰਸ ਨਾਲ ਅਮਰੀਕਾ ‘ਚ ਰੋਜ਼ਾਨਾ ਹੋਣ ਵਾਲਿਆਂ ਮੌਤਾਂ ਦਾ ਅੰਕੜਾ ਵਧ ਕੇ 3,000 ਹੋ ਜਾਵੇਗਾ। ਇਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਤੇ ਵ੍ਹਾਈਟ ਹਾਊਸ ਨੇ ਖਾਰਜ ਕਰ ਦਿੱਤਾ। ਅਮਰੀਕਾ ਦੇ ਬਹੁਤ ਸਾਰੇ ਸੂਬਿਆਂ 'ਚ ਨਵੇਂ ਕੇਸਾਂ ਤੇ ਮੌਤ ਦਰਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਨਤੀਜੇ ਵਜੋਂ ਬਹੁਤ ਸਾਰੇ ਸੂਬਿਆਂ ਨੇ ਆਪਣੀ ਆਰਥਿਕਤਾ ਨੂੰ ਪੜਾਅਵਾਰ ਖੋਲ੍ਹਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਆਪਣੀ ਰਿਪੋਰਟ ‘ਚ ਜੌਨਸ ਹੌਪਕਿਨਜ਼ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ 1 ਜੂਨ ਤੱਕ ਯੂਐਸ ‘ਚ ਨਵੇਂ ਕੋਰੋਨਾਵਾਇਰਸ ਦੇ ਰੋਜ਼ਾਨਾ ਕੇਸ 200,000 ਤੇ 3,000 ਤੋਂ ਵੱਧ ਮੌਤਾਂ ਤੇ ਪਹੁੰਚ ਸਕਦੇ ਹਨ।


ਪੀਐਮ ਮੋਦੀ ਨੂੰ ਆਸਟਰੇਲੀਆਈ ਰਾਜਦੂਤ ਨੇ ਦੱਸਿਆ ਸੁਪਰ ਹਿਊਮਨ, ਤਰੀਫਾਂ ਦੇ ਬੰਨ੍ਹੇ ਪੁਲ

ਟਰੰਪ ਨੇ ਐਰੀਜ਼ੋਨਾ ਜਾਣ ਵਾਲੇ ਸਾਂਝੇ ਬੇਸ ਐਂਡਰਿਊਜ਼ ਵਿੱਚ ਏਅਰ ਫੋਰਸ ਦੇ ਜਹਾਜ 'ਤੇ ਸਵਾਰ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਨੁਮਾਨ ਬਿਨਾਂ ਕਿਸੇ ਘਟਾਓ ਦੇ ਹਨ। ਵ੍ਹਾਈਟ ਹਾਊਸ ਦੇ ਪ੍ਰੈੱਸ ਸੱਕਤਰ ਕਾਇਲੇ ਮੇਕਨੈਨੀ ਨੇ ਬਿਆਨ ‘ਚ ਕਿਹਾ ਕਿ ਮੀਡੀਆ ਜੋਨਸ ਹੌਪਕਿਨਜ਼ ਦਾ ਅਧਿਐਨ ਚਾਰੇ ਪਾਸੇ ਪ੍ਰਦਰਸ਼ਤ ਕਰ ਰਿਹਾ ਹੈ, ਜੋ ਸਹੀ ਤੱਥਾਂ ‘ਤੇ ਅਧਾਰਤ ਨਹੀਂ ਹੈ। ਇਹ ਕਿਸੇ ਵੀ ਸੰਘੀ ਸਰਕਾਰ ਦੇ ਅਨੁਮਾਨਾਂ ਦਾ ਪ੍ਰਤੀਨਿਧ ਨਹੀਂ।

ਕੋਰੋਨਾਵਾਇਰਸ ਖ਼ਤਮ ਕਰਨ ਵਾਲੀ ਐਂਟੀਬਾਡੀ ਬਨਾਉਣ ‘ਚ ਮਿਲੀ ਸਫਲਤਾ! ਇਜ਼ਰਾਇਲ ਤੇ ਨੀਦਰਲੈਂਡ ਦਾ ਦਾਅਵਾ

ਜੌਨ ਹੌਪਕਿਨਜ਼ ਯੂਨੀਵਰਸਿਟੀ ਨੇ ਵੱਖਰੇ ਬਿਆਨ ‘ਚ ਕਿਹਾ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਲਈ ਜੋ ਖੋਜ ਇਸ ਨੇ ਕੀਤੀ ਸੀ ਉਹ ਵੱਖ-ਵੱਖ ਦ੍ਰਿਸ਼ਾਂ ਦੀ ਯੋਜਨਾਬੰਦੀ ‘ਚ ਸਹਾਇਤਾ ਕਰਨ ਲਈ ਸੀ ਤੇ ਅਧਿਕਾਰਤ ਭਵਿੱਖਬਾਣੀ ਲਈ ਨਹੀਂ ਵਰਤੀ ਜਾਏਗੀ। ਨਿਊਯਾਰਕ ਟਾਈਮਜ਼ ਸੋਮਵਾਰ ਨੂੰ ਇਸ ਬਾਰੇ ਰਿਪੋਰਟ ਦੇਣ ਵਾਲਾ ਪਹਿਲਾ ਅਖਬਾਰ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ