ਪਵਨਪ੍ਰੀਤ ਕੌਰ ਦੀ ਖਾਸ ਰਿਪੋਰਟ

ਚੰਡੀਗੜ੍ਹ: ਦੇਸ਼ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦਰਮਿਆਨ ਕਈ ਮੀਡੀਆ ਰਿਪੋਰਟਾਂ ਇਸ ਮਹਾਮਾਰੀ ਦੀ ਤੀਜੀ ਸਟੇਜ ਆਉਣ ਦਾ ਖਦਸ਼ਾ ਜਤਾਉਣ ਲੱਗੀਆਂ ਹਨ। ਹਾਲਾਂਕਿ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਤੀਜੀ ਸਟੇਜ ਨਾ ਆਵੇ, ਇਸ ਲਈ ਯਤਨ ਕੀਤੇ ਜਾ ਰਹੇ ਹਨ। ਉਧਰ, ਵਿਗਿਆਨੀਆਂ ਮੁਤਾਬਕ ਜਦ 30% ਮਾਮਲਿਆਂ ‘ਚ ਸੰਕਰਮਣ ਦਾ ਸਰੋਤ ਪਤਾ ਨਾ ਲੱਗੇ, ਤਾਂ ਮਹਾਮਾਰੀ ਦੀ ਤੀਜੀ ਸਟੇਜ ਮੰਨੀ ਜਾਂਦੀ ਹੈ।

ਕਿਉਂ ਹੈ ਤੀਜੀ ਤੇ ਚੌਥੀ ਸਟੇਜ ਖ਼ਤਰਨਾਕ?

ਕੋਰੋਨਾਵਾਇਰਸ ਸਟੇਜ਼ 1:

ਵਿਦੇਸ਼ ਤੋਂ ਆਏ ਲੋਕ ਵਾਇਰਸ ਲੈ ਕੇ ਆਉਂਦੇ ਹਨ। ਪਹਿਲੀ ਸਟੇਜ ‘ਚ ਵਾਇਰਸ ਵਿਦੇਸ਼ ਯਾਤਰਾ ਕਰਕੇ ਪਰਤੇ ਜਾਂ ਵਿਦੇਸ਼ ਤੋਂ ਆਏ ਲੋਕਾਂ ਤੋਂ ਉਸ ਦੇਸ਼ ‘ਚ ਆਉਂਦਾ ਹੈ, ਜਿੱਥੇ ਇਹ ਵਾਇਰਸ ਪਹਿਲਾਂ ਨਹੀਂ ਹੈ। ਦੁਨੀਆ ਦੇ ਜ਼ਿਆਦਰ ਦੇਸ਼ਾਂ ਲਈ ਕੋਰੋਨਾਵਾਇਰਸ ਦੇਣ ਵਾਲਾ ਦੇਸ਼ ਚੀਨ ਰਿਹਾ ਹੈ। ਹਾਲਾਂਕਿ ਭਾਰਤ ਦੇ ਮਾਮਲੇ ਵਿੱਚ, ਇਹ ਮੰਨਿਆ ਜਾਂਦਾ ਹੈ ਕਿ ਇਟਲੀ ਤੋਂ ਕੁਝ ਸੈਲਾਨੀ ਸਨ ਜੋ ਪਹਿਲਾਂ ਵਾਇਰਸ ਲੈ ਕੇ ਆਏ ਸੀ, ਜੋ ਬਾਅਦ ਵਿੱਚ ਕੋਵਿਡ-19 ਪੌਜ਼ੇਟਿਵ ਪਾਏ ਗਏ।

ਕੋਰੋਨਾਵਾਇਰਸ ਸਟੇਜ਼ 2:

ਜਦੋਂ ਵਾਇਰਸ ਸਥਾਨਕ ਤੌਰ 'ਤੇ ਫੈਲਦਾ ਹੈ। ਉਹ ਲੋਕ ਜੋ ਦੇਸ਼ ਤੋਂ ਬਾਹਰ ਨਹੀਂ ਜਾਂਦੇ ਸਨ ਤੇ ਟਰੈਵਲ ਹਿਸਟਰੀ ਵਾਲੇ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ ਤੇ ਉਨ੍ਹਾਂ ਨੂੰ ਵੀ ਵਾਇਰਸ ਲੱਗ ਜਾਂਦਾ ਹੈ। ਇਸ ਪੜਾਅ ਨੂੰ ਸਥਾਨਕ ਪ੍ਰਸਾਰ ਕਿਹਾ ਜਾਂਦਾ ਹੈ, ਜਿਸ ਵਿੱਚ ਇਹ ਸਪੱਸ਼ਟ ਹੈ ਕਿ ਵਾਇਰਸ ਇੱਕ ਖ਼ਾਸ ਖੇਤਰ ਵਿੱਚ ਫੈਲ ਰਿਹਾ ਹੈ ਤੇ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜਾ ਰਿਹਾ ਹੈ। ਹੁਣ ਤੱਕ ਇਹ ਮੰਨਿਆ ਜਾਂਦਾ ਹੈ ਕਿ ਦੇਸ਼ ਦੂਜੇ ਪੜਾਅ ਵਿੱਚ ਹੈ।

ਕੋਰੋਨਾਵਾਇਰਸ ਸਟੇਜ਼ 3:

ਸਟੇਜ਼ 3 ਨੂੰ ਕਮਿਊਨਿਟੀ ਟਰਾਂਸਫਰ ਕਿਹਾ ਜਾਂਦਾ ਹੈ। ਇਸ ਵਿੱਚ ਖਤਰਾ ਇਸ ਲਈ ਜ਼ਿਆਦਾ ਹੈ ਕਿਉਂਕਿ ਇਸ ਵਿੱਚ ਮਰੀਜ਼ ਵਿੱਚ ਵਾਇਰਸ ਦੇ ਪੌਜ਼ੇਟਿਵ ਹੋਣ ਦਾ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਉਸ ਦਾ ਸੰਪਰਕ ਹੋਰ ਲੋਕਾਂ ਨਾਲ ਹੁੰਦਾ ਰਹਿੰਦਾ ਹੈ ਤੇ ਵਾਇਰਸ ਫੈਲਦਾ ਰਹਿੰਦਾ ਹੈ।

ਕੋਰੋਨਾਵਾਇਰਸ ਸਟੇਜ਼ 4:

ਇਸ ਤੋਂ ਬਾਅਦ ਬਿਮਾਰੀ ਦੀ ਚੌਥਾ ਸਟੇਜ ਹੁੰਦੀ ਹੈ ਜੋ ਸਭ ਤੋਂ ਖਤਰਨਾਕ ਹੁੰਦੀ ਹੈ। ਅਸਲ ਵਿੱਚ ਚੌਥੀ ਸਟੇਜ ਹੀ ਮਹਾਮਾਰੀ ਹੁੰਦੀ ਹੈ। ਚੀਨ, ਇਟਲੀ, ਸਪੇਨ ਤੇ ਇਰਾਨ ਵਿੱਚ ਕਰੋਨਾਵਾਇਰਸ ਦੀ ਚੌਥੀ ਸਟੇਜ ਹੈ।

ਕੀ ਭਾਰਤ ਤੀਜੀ ਸਟੇਜ ‘ਚ ?

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਲਵ ਅਗਰਵਾਲ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਦੇਸ਼ ਅਜੇ ਤੀਸਰੀ ਸਟੇਜ ‘ਚ ਨਹੀਂ। ਸਾਡੇ ਦੇਸ਼ ‘ਚ ਕੁਝ ਅਜਿਹੇ ਮਾਮਲੇ ਆਏ ਹਨ ਜਿਨ੍ਹਾਂ ਦਾ ਸਰੋਤ ਪਤਾ ਨਹੀਂ ਚੱਲ ਸਕਿਆ ਹੈ। ਇਹ ਆਸਾਨ ਪ੍ਰਕ੍ਰਿਆ ਨਹੀਂ ਹੈ ਤੇ ਇਸ ‘ਚ ਸਮਾਂ ਲੱਗਦਾ ਹੈ। 20 ਤੋਂ 30 ਫੀਸਦੀ ਮਾਮਲੇ ਜਦ ਅਜਿਹੇ ਹੋਣ ਜਿਨ੍ਹਾਂ ਦੇ ਸੰਕਰਮਣ ਦਾ ਕਾਰਨ ਨਾ ਪਤਾ ਚੱਲ ਸਕੇ, ਇਸ ਦਾ ਮਤਲਬ ਹੈ ਕਿ ਤੀਸਰੀ ਸਟੇਜ ਆ ਚੁਕੀ ਹੈ।

ਇਹ ਵੀ ਪੜ੍ਹੋ :

Coronavirus: WhatsApp ਯੂਜ਼ਰਸ ਲਈ ਬੂਰੀ ਖ਼ਬਰ, ਸਿਰਫ 16 ਸੈਕਿੰਡ ਦਾ ਹੀ ਸਟੇਟੱਸ ਪਾ ਸਕਣਗੇ ਭਾਰਤੀ ਯੂਜ਼ਰ

ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੇ ਫੈਨਸ ਲਈ ਚੰਗੀ ਖ਼ਬਰ, ਟੀਵੀ ‘ਤੇ ਦੋਨੋਂ ਇਕੱਠੇ ਕਰ ਰਹੇ ਵਾਪਸੀ