ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਪੂਰੇ ਭਾਰਤ ‘ਚ 21 ਦਿਨਾਂ ਦਾ ਲੌਕ ਡਾਊਨ ਕੀਤਾ ਗਿਆ ਹੈ। ਅਜਿਹੇ ‘ਚ ਆਪਣੇ ਖਾਲੀ ਸਮੇਂ ‘ਚ ਭਾਰਤੀ ਯੂਜ਼ਰਸ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਹੀ ਬਿਤਾ ਰਹੇ ਹਨ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇੱਕ ਹੀ ਸਮੇਂ ਤੋਂ ਜ਼ਿਆਦਾ ਯੂਜ਼ਰਸ ਦੀ ਆਵਾਜਾਈ ਕਾਰਨ ਸਰਵਰ ਸਪੀਡ ਨੂੰ ਬਣਾਈ ਰੱਖਣ ਲਈ ਵ੍ਹਟਸਐਪ ਨੇ ਆਪਣੇ ਯੂਜ਼ਰਸ ਲਈ ਵੀਡੀਓ ਪੋਸਟ ਕਰਨ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਹੈ।

ਇੱਕ ਰਿਪੋਰਟ ਮੁਤਾਬਕ ਵ੍ਹਟਸਐਪ  ਸਟੇਟੱਸ ਦੇ ਰੂਪ ‘ਚ ਪੋਸਟ ਕੀਤੀ ਜਾਣ ਵਾਲੀ ਵੀਡੀਓ ਦੀ ਇੱਕ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਸਿਰਫ ਭਾਰਤੀ ਯੂਜ਼ਰਸ ਲਈ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਭਾਰਤੀ ਯੂਜ਼ਰਸ 16 ਸੈਕੰਡ ਤੋਂ ਜ਼ਿਆਦਾ ਲੰਬਾ ਵੀਡੀਓ ਵ੍ਹਟਸਐਪ ‘ਤੇ ਸ਼ੇਅਰ ਨਹੀਂ ਕਰ ਸਕਦੇ।



ਹਾਲਾਂਕਿ ਇਹ ਵੀ ਨਾਲ ਹੀ ਸਾਫ ਕਰ ਦਿੱਤਾ ਗਿਆ ਹੈ ਕਿ ਵ੍ਹਟਸਐਪ ਵਲੋਂ ਲਿਆ ਗਿਆ ਇਹ ਫੈਸਲਾ ਅਸਥਾਈ ਹੈ। ਆਉਣ ਵਾਲੇ ਸਮੇਂ ‘ਚ ਹਾਲਾਤ ਸਹੀ ਹੋਣ ‘ਤੇ ਇਹ ਨਿਯਮ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :

ਕੋਰੋਨਾ ਖ਼ਿਲਾਫ਼ ਜੰਗ ‘ਚ ਮਿਲੀ ਕਾਮਯਾਬੀ, ਬਿਨ੍ਹਾਂ ਬੇਹੋਸ਼ ਕੀਤੇ ਆਕਸੀਜਨ ਭਰੇਗੀ ਸੀ-ਪੈਪ ਮਸ਼ੀਨ

ਬੈਂਕਾਂ ਦਾ ਰਲੇਂਵਾ ਅੱਜ ਤੋਂ ਲਾਗੂ, ਇਨ੍ਹਾਂ ਛੇ ਬੈਂਕਾਂ ਦਾ ਵਜੂਦ ਅੱਜ ਤੋਂ ਖਤਮ