ਨਵੀਂ ਦਿੱਲੀ: ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ 941 ਵਿਅਕਤੀ ਕੋਰੋਨਾਵਾਇਰਸ (Coronavirus) ਨਾਲ ਸੰਕਰਮਿਤ ਹੋਏ ਹਨ ਤੇ 37 ਲੋਕਾਂ ਦੀ ਮੌਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ (Health ministry) ਨੇ ਸ਼ਾਮ ਚਾਰ ਵਜੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਅਜੇ ਤੱਕ ਦੇਸ਼ ਦੇ 325 ਜ਼ਿਲ੍ਹਿਆਂ ‘ਚ ਕੋਰੋਨਾਵਾਇਰਸ ਦੇ ਸੰਕਰਮਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।
ਦੇਸ਼ ‘ਚ ਹੁਣ ਤਕ 12380 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਤੇ ਉਨ੍ਹਾਂ ਚੋਂ 414 ਦੀ ਮੌਤ ਹੋ ਚੁੱਕੀ ਹੈ। 1489 ਮਰੀਜ਼ ਠੀਕ ਹੋ ਗਏ ਹਨ। ਉਨ੍ਹਾਂ ਕਿਹਾ, “ਉਦਯੋਗਾਂ ਨੂੰ ਮੈਡੀਕਲ ਸਪਲਾਈ ਦੀ ਸਪਲਾਈ ਲਈ ‘ਮੇਕ ਇਨ ਇੰਡੀਆ’‘ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਗਿਆ ਹੈ।” ਸਿਹਤ ਮੰਤਰਾਲੇ ਮੁਤਾਬਕ, ਹੁਣ ਤੱਕ 2,90,401 ਕੋਵਿਡ-19 ਟੈਸਟ ਕਰਵਾਏ ਗਏ ਹਨ। ਬੁੱਧਵਾਰ ਨੂੰ, 30,043 ਟੈਸਟ ਕੀਤੇ ਗਏ ਸੀ।
ਪ੍ਰੈਸ ਕਾਨਫਰੰਸ ‘ਚ ਮੌਜੂਦ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਜਨਤਕ ਥਾਂਵਾਂ ਅਤੇ ਕੰਮ ਵਾਲੀਆਂ ਥਾਂਵਾਂ ‘ਤੇ ਮਾਸਕ ਪਾਉਣਾ ਅਤੇ ਸਮਾਜਿਕ ਇਕੱਠ ਤੋਂ ਦੂਰ ਰਹਿਣ ਵਰਗੇ ਕੁਝ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪੰਜ ਜਾਂ ਵਧੇਰੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਨਹੀਂ ਹੋਣਾ ਚਾਹੀਦਾ, ਜਨਤਕ ਥਾਂਵਾਂ ਤੇ ਕੰਮ ਵਾਲੀਆਂ ਥਾਂਵਾਂ 'ਤੇ ਥੁੱਕਣਾ ਨਹੀਂ ਚਾਹੀਦਾ।
COVID 19: ਪਿਛਲੇ 24 ਘੰਟਿਆਂ ‘ਚ 941 ਨਵੇਂ ਕੇਸ, ਦੇਸ਼ ਦੇ 325 ਜ਼ਿਲ੍ਹਿਆਂ ‘ਚ ਇੱਕ ਵੀ ਕੇਸ ਨਹੀਂ
ਏਬੀਪੀ ਸਾਂਝਾ
Updated at:
16 Apr 2020 06:02 PM (IST)
ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ 941 ਵਿਅਕਤੀ ਕੋਰੋਨਾਵਾਇਰਸ (Coronavirus) ਨਾਲ ਸੰਕਰਮਿਤ ਹੋਏ ਹਨ ਤੇ 37 ਲੋਕਾਂ ਦੀ ਮੌਤ ਹੋ ਗਈ ਹੈ।
- - - - - - - - - Advertisement - - - - - - - - -