ਲੋਕ ਜੋੜੇ ਨੂੰ ਟ੍ਰੋਲ ਕਰ ਰਹੇ ਹਨ ਤੇ ਅਸ਼ਲੀਲ ਕਮੈਂਟ ਕਰ ਰਹੇ ਹਨ। ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਇਸ ਜੋੜੀ ਦਾ ਵਿਆਹ 16 ਸਤੰਬਰ ਨੂੰ ਹੋਇਆ ਸੀ ਪਰ ਕੋਰੋਨਾ ਹੋਣ ਕਾਰਨ ਉਹ ਆਪਣਾ ਫੋਟੋਸ਼ੂਟ ਨਹੀਂ ਕਰਵਾ ਸਕੇ। ਹਾਲਾਂਕਿ ਉਨ੍ਹਾਂ ਪੋਸਟ ਵੈਡਿੰਗ ਸ਼ੂਟ ਕਰਵਾਇਆ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਤਸਵੀਰਾਂ 'ਚ ਜੋੜੇ ਨੇ ਸਿਰਫ ਸਰੀਰ 'ਤੇ ਚਿੱਟੀ ਚਾਦਰ ਪਾਈ ਹੋਈ ਹੈ। ਲੋਕਾਂ ਨੇ ਇਸ ਬਾਰੇ ਇਤਰਾਜ਼ ਜਤਾਇਆ ਹੈ। ਲੋਕ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਮਰਿਆਦਾ ਦੇ ਵਿਰੁੱਧ ਹੈ। ਤਸਵੀਰਾਂ 'ਚ ਦਿਖਾਈ ਗਈ ਲੜਕੀ, ਜਿਸ ਦਾ ਨਾਮ ਲਕਸ਼ਮੀ ਦੱਸਿਆ ਜਾ ਰਿਹਾ ਹੈ, ਨੇ ਮੀਡੀਆ ਪਰਸਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਨਾਲ ਅਸ਼ਲੀਲ ਗੱਲਾਂ ਬੋਲ ਰਹੇ ਹਨ। ਉਨ੍ਹਾਂ ਨੂੰ ਸਵਾਲ ਪੁੱਛ ਰਹੇ ਹਨ। ਉਨ੍ਹਾਂ ਦੇ ਪਰਿਵਾਰ ਤੋਂ ਪੁੱਛਗਿੱਛ ਕਰ ਰਹੇ ਹਨ। ਉਹ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਨੇ ਚਿੱਟੀ ਚਾਦਰ ਦੇ ਅੰਦਰ ਕੱਪੜੇ ਪਾਏ ਹੋਏ ਵੀ ਹਨ?
Gold Silver Rate: ਸੋਨਾ ਹੋਇਆ ਸਸਤਾ, ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ
ਲਕਸ਼ਮੀ ਨੇ ਕਿਹਾ ਕਿ ਉਸ ਦੇ ਦੋਸਤ ਤੇ ਪਰਿਵਾਰ ਉਸ ਨੂੰ ਸੋਸ਼ਲ ਮੀਡੀਆ ਤੋਂ ਤਸਵੀਰਾਂ ਹਟਾਉਣ ਦੀ ਸਲਾਹ ਦੇ ਰਹੇ ਹਨ ਪਰ ਕਪਲ ਨੇ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੋਂ ਨਾ ਹਟਾਉਣ ਦਾ ਫੈਸਲਾ ਕੀਤਾ ਹੈ। ਲਕਸ਼ਮੀ ਦੇ ਪਤੀ ਰਿਸ਼ੀ ਦਾ ਕਹਿਣਾ ਹੈ ਕਿ ਇਹ ਫੋਟੋਗ੍ਰਾਫਰ ਦਾ ਵਿਚਾਰ ਸੀ ਕਿ ਇਸ ਸਟਾਈਲ 'ਚ ਤਸਵੀਰਾਂ ਖਿਚਵਾਈਆਂ ਚਾਹੀਦੀਆਂ ਹਨ। ਰਿਸ਼ੀ ਨੇ ਕਿਹਾ ਕਿ ਉਹ ਅਤੇ ਲਕਸ਼ਮੀ ਵੀ ਫੋਟੋਸ਼ੂਟ ਦਾ ਸਧਾਰਣ ਤਰੀਕਾ ਨਹੀਂ ਚਾਹੁੰਦੇ ਸੀ, ਇਸ ਲਈ ਉਨ੍ਹਾਂ ਨੇ ਇਸ ਸਟਾਈਲ ਵਿੱਚ ਫੋਟੋਆਂ ਖਿਚਵਾਉਣ ਦਾ ਫੈਸਲਾ ਕੀਤਾ।
SRK Birthday: ਸ਼ਾਹਰੁਖ ਖਾਨ ਦੇ ਉਹ ਫੇਮਸ ਡਾਇਲੌਗ, ਜੋ ਬਣਾਉਂਦੇ ਉਨ੍ਹਾਂ ਨੂੰ ਬਾਲੀਵੁਡ ਦਾ ਬਾਦਸ਼ਾਹ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ