ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜ਼ਨ ’ਚ ਹੁਣ ਤੱਕ ਜ਼ਬਰਦਸਤ ਰੋਮਾਂਚ ਵੇਖਣ ਨੂੰ ਮਿਲੇ ਹਨ। ਲੀਗ ਰਾਊਂਡ ਵਿੱਚ ਸਿਰਫ਼ ਦੋ ਮੁਕਾਬਲੇ ਖੇਡੇ ਜਾਣੇ ਬਾਕੀ ਹਨ ਪਰ ਹੁਣ ਤੱਕ ਸਿਰਫ਼ ਮੁੰਬਈ ਇੰਡੀਅਨਜ਼ ਹੀ ਪਲੇਆਫ਼ ਵਿੱਚ ਪੁੱਜਣ ’ਚ ਸਫ਼ਲ ਹੋ ਸਕੀ ਹੈ। ਚੇਨਈ ਸੁਪਰ ਕਿੰਗਜ਼, ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਜ਼ ਪਲੇਆਫ਼ ਦੀ ਰੇਸ ਵਿੱਚੋਂ ਬਾਹਰ ਹੋ ਚੁੱਕੀਆਂ ਹਨ। ਦਿੱਲੀ, ਆਰਸੀਬੀ, ਕੋਲਕਾਤਾ ਤੇ ਹੈਦਰਾਬਾਦ ਉਹ ਚਾਰ ਟੀਮਾਂ ਹਨ, ਜੋ ਪਲੇਆਫ਼ ਵਿੱਚ ਬਾਕੀ ਤਿੰਨ ਸਥਾਨਾਂ ਦੀ ਲੜਾਈ ਲੜ ਰਹੀਆਂ ਹਨ।


ਸੋਮਵਾਰ ਨੂੰ ਆਈਪੀਐਲ 13 ਦੇ ਪਲੇਆਫ਼ ਵਿੱਚ ਇੱਕ ਹੋਰ ਟੀਮ ਦਾ ਪੁੱਜਣਾ ਬਿਲਕੁਲ ਤੈਅ ਹੈ। ਦਿੱਲੀ ਕੈਪੀਟਲਜ਼ ਤੇ ਆਰਸੀਬੀ ਵਿਚਾਲੇ ਐਤਵਾਰ ਨੂੰ ਟੱਕਰ ਹੋਵੇਗੀ। ਇਨ੍ਹਾਂ ਦੋਵੇਂ ਟੀਮਾਂ ਨੇ ਹੁਣ ਤੱਕ ਸੱਤ-ਸੱਤ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਇਸ ਲਈ ਜੋ ਵੀ ਟੀਮ ਅੱਜ ਜਿੱਤ ਦਰਜ ਕਰੇਗੀ, ਉਹ ਪਲੇਆਫ਼ ਵਿੱਚ ਆਪਣੀ ਜਗ੍ਹਾ ਬਣਾ ਲਵੇਗੀ, ਜਦ ਕਿ ਹਾਰਨ ਵਾਲੀ ਟੀਮ ਨੂੰ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਵਿਚਾਲੇ ਮੰਗਲਵਾਰ ਨੁੰ ਖੇਡੇ ਜਾਣ ਵਾਲੇ ਮੈਚ ਦੇ ਨਤੀਜੇ ਉੱਤੇ ਨਿਰਭਰ ਰਹਿਣਾ ਹੋਵੇਗਾ।

ਦਿੱਲੀ ਕੈਪੀਟਲਜ਼: ਸੀਜ਼ਨ ਦੀ ਸ਼ੁਰੂਆਤ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਨੇ ਸ਼ਾਨਦਾਰ ਫ਼ਾਰਮ ਵਿਖਾਈ ਪਰ ਤਿੰਨ ਮੈਚਾਂ ਵਿੱਚ ਮਿਲੀ ਲਗਾਤਾਰ ਹਾਰ ਕਾਰਨ ਦਿੱਲੀ ਮੁਸ਼ਕਿਲ ਵਿੱਚ ਫਸ ਗਈ ਹੈ। ਜੇ ਦਿੱਲੀ ਦੀ ਟੀਮ ਆਰਸੀਬੀ ਵਿਰੁੱਧ ਜਿੱਤ ਦਰਜ ਨਹੀਂ ਕਰਦੀ, ਤਾਂ ਪਲੇਆਫ਼ ਵਿੱਚ ਪੁੱਜਣ ਲਈ ਉਸ ਨੂੰ ਨੈੱਟ ਰਨ ਰੇਟ ਉੱਤੇ ਨਿਰਪਰ ਰਹਿਣਾ ਹੋਵੇਗਾ।

ਇਸ ਤੋਂ ਇਲਾਵਾ ਹੈਦਰਾਬਾਦ ਦੀ ਹਾਰ ਦਿੱਲੀ ਕੈਪੀਟਲਜ਼ ਨੂੰ ਪਲੇਆਫ਼ ਵਿੱਚ ਪਹੁੰਚਾ ਸਕਦੀ ਹੈ। ਹੈਦਰਾਬਾਦ ਦੇ ਹਾਰਨ ਦੀ ਹਾਲਤ ਵਿੱਚ ਆਰਸੀਬੀ, ਦਿੱਲੀ ਤੇ ਹੈਦਰਾਬਾਦ ਤਿੰਨੇ ਟੀਮਾਂ ਨੂੰ ਪਲੇਆਫ਼ ਵਿੱਚ ਜਗ੍ਹਾ ਮਿਲ ਜਾਵੇਗੀ।

ਆਰਸੀਬੀ: ਵਿਰਾਟ ਕੋਹਲੀ ਦੀ ਟੀਮ ਨੂੰ ਵੀ ਲਗਾਤਾਰ ਤਿੰਨ ਦਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੀਗ ਵਿੱਚ ਸੋਮਵਾਰ ਨੂੰ ਆਰਸੀਬੀ ਜੇ ਦਿੱਲੀ ਵਿਰੁੱਧ ਜਿੱਤ ਦਰਜ ਕਰਦੀ ਹੈ, ਤਾਂ ਉਹ ਪਲੇਆਫ਼ ਵਿੱਚ ਪੁੱਜਣ ਵਾਲੀ ਦੂਜੀ ਟੀਮ ਬਣੇਗੀ। ਹਾਰ ਦੀ ਹਾਲਤ ਵਿੱਚ ਆਰਸੀਬੀ ਨੂੰ ਨੈੱਟ ਰਨ ਰੇਟ ਤੇ ਹੈਦਰਾਬਾਦ ਦੇ ਮੈਚ ਗੁਆਉਣ ਉੱਤੇ ਨਿਰਭਰ ਰਹਿਣਾ ਹੋਵੇਗਾ।

IPL : KKR ਪਲੇ ਆਫ ਦੀ ਰੇਸ 'ਚ ਬਰਕਰਾਰ

ਸਨਰਾਈਜ਼ਰਜ਼ ਹੈਦਰਾਬਾਦ: ਵਾਰਨਰ ਦੀ ਟੀਮ ਲਈ ਪਲੇਆਫ਼ ਵਿੱਚ ਪੁੱਜਣ ਦਾ ਇੱਕੋ-ਇੱਕ ਤਰੀਕਾ ਮੁੰਬਈ ਇੰਡੀਅਨਜ਼ ਵਿਰੁੱਧ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਨਾ ਹੈ। ਜੇ ਹੈਦਰਾਬਾਦ ਦੀ ਟੀਮ ਮੁੰਬਈ ਤੋਂ ਹਾਰ ਜਾਂਦੀ ਹੈ, ਤਾਂ ਉਸ ਕੋਲ 12 ਪੁਆਇੰਟ ਹੀ ਰਹਿਣਗੇ ਤੇ ਉਹ ਆਈਪੀਐਲ-14 ਤੋਂ ਬਾਹਰ ਹੋ ਜਾਵੇਗੀ।

ਕੇਕੇਆਰ: ਕੋਲਕਾਤਾ ਦੀ ਟੀਮ ਨੇ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਪਲੇਆੱਫ਼ ਵਿੱਚ ਪੁੱਜਣ ਦੀ ਆਸ ਨੂੰ ਜਿਊਂਦੀ ਰੱਖਿਆ ਹੋਇਆ ਹੈ ਪਰ ਕੇਕੇਆਰ ਲਈ ਵੱਡੀ ਔਕੜ ਉਸ ਦਾ ਨੈੱਟ ਰਨ ਰੇਟ ਹੈ। ਜੇ ਦਿੱਲੀ ਜਾਂ ਆਰਸੀਬੀ ਨੂੰ 22 ਦੌੜਾਂ ਤੋਂ ਘੱਟ ਦੇ ਫ਼ਰਕ ਨਾਲ ਹਾਰ ਮਿਲਦੀ ਹੈ ਤੇ ਹੈਦਰਾਬਾਦ ਆਪਣਾ ਆਖ਼ਰੀ ਮੁਕਾਬਲਾ ਜਿੱਤਣ ਵਿੱਚ ਕਾਮਯਾਬ ਰਹਿੰਦੀ ਹੈ, ਤਾਂ ਕੇਕੇਆਰ ਦੀ ਟੀਮ ਪਲੇਆਫ਼ ਰੇਸ ਤੋਂ ਬਾਹਰ ਹੋ ਜਾਵੇਗੀ। ਹੈਦਰਾਬਾਦ ਦੇ ਹਾਰਨ ਦੀ ਹਾਲਤ ਵਿੱਚ ਕੇਕੇਆਰ ਦਾ ਪਲੇਆਫ਼ ਵਿੱਚ ਖੇਡਣਾ ਤੈਅ ਹੈ।

joe biden vs trump: ਟਰੰਪ ਨੂੰ ਵੱਡਾ ਝਟਕਾ, ਵਿਰੋਧੀ ਉਮੀਦਵਾਰ ਜੋਅ ਬਾਇਡੇਨ 4 ਅਹਿਮ ਰਾਜਾਂ ’ਚ ਅੱਗੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904