ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਭਲਕੇ 3 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇੱਕ ਸਰਵੇਖਣ ਮੁਤਾਬਕ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਚਾਰ ਅਹਿਮ ਸੂਬਿਆਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ‘ਨਿਊਯਾਰਕ ਟਾਈਮਜ਼’ ਤੇ ਸੀਐਨਾ ਕਾਲਜ ਵੱਲੋਂ ਵੋਟਿੰਗ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ਮੁਤਾਬਕ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਾਇਡੇਨ ਵਿਸਕੌਨਸਿਨ, ਪੈਨਸਿਲਵੇਨੀਆ, ਫ਼ਲੋਰੀਡਾ ਤੇ ਐਰੀਜ਼ੋਨਾ ਵਿੱਚ ਟਰੰਪ ਤੋਂ ਅੱਗੇ ਰਹਿ ਸਕਦੇ ਹਨ।

ਉੱਧਰ ‘ਰਾਇਟਰਜ਼/ਇਸਪੋਸ’ ਦੇ ਇੱਕ ਹੋਰ ਸਰਵੇਖਣ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ 51 ਫ਼ੀਸਦੀ ਲੋਕਾਂ ਨੇ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡੇਨ ਦੇ ਹੱਕ ਵਿੱਚ ਵੋਟਿੰਗ ਕੀਤੀ, ਜਦਕਿ 44 ਫ਼ੀਸਦੀ ਟਰੰਪ ਦੇ ਹੱਕ ਵਿੱਚ ਪਏ। ਉੱਤਰੀ ਕੈਰੋਲਾਇਨਾ ’ਚ ਰਾਸ਼ਟਰਪਤੀ ਦੇ ਅਹੁਦੇ ਲਈ ਦੋਵੇਂ ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ ਹੈ। ਇੱਥੇ ਬਾਇਡੇਨ ਨੂੰ 49 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਟਰੰਪ ਨੇ 46 ਫ਼ੀਸਦੀ ਵੋਟਾਂ ਹਾਸਲ ਕੀਤੀਆਂ।

ਇੰਝ ਹੀ ਵਿਸਕੌਨਸਿਨ ’ਚ ਬਾਇਡੇਨ ਦੇ ਹੱਕ ਵਿੱਚ 51 ਫ਼ੀਸਦੀ ਵੋਟਿੰਗ ਹੋਈ, ਜਦਕਿ 43 ਫ਼ੀ ਸਦੀ ਟਰੰਪ ਦੇ ਹੱਕ ਵਿੱਚ। ਫ਼ਲੋਰਿਡਾ ਵਿੱਚ ਦੋਵੇਂ ਉਮੀਦਵਾਰਾਂ ਵਿਚਾਲੇ ਸਿੱਧੀ ਟੱਕਰ ਹੈ। ਇਸ ਰਾਜ ਤੋਂ 29 ਇਲੈਕਟਰਜ਼ ਚੁਣੇ ਜਾਣੇ ਹਨ। ਇੱਥੇ ਬਾਇਡੇਨ ਦੇ ਹੱਕ ਵਿੱਚ 49 ਫ਼ੀਸਦੀ ਵੋਟਿੰਗ ਹੋਈ, ਜਦ ਕਿ ਟਰੰਪ ਦੇ ਹੱਕ ਵਿੱਚ 47 ਫ਼ੀਸਦੀ ਹੋਈ।

ਡਾਕਟਰੀ ਲਈ ਨਹੀਂ ਪੜ੍ਹਾਈ ਦੀ ਲੋੜ! ਆਪਰੇਸ਼ਨ ਕਰਨ ’ਚ ਮਾਹਿਰ 73 ਸਾਲਾ ਅਨਪੜ੍ਹ ਔਰਤ ਬਣੀ ਟੌਪ ਸਰਜਨ

ਇਸ ਵਾਰ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਸਖ਼ਤ ਟੱਕਰ ਦਿੰਦੇ ਵਿਖਾਈ ਦੇ ਰਹੇ ਹਨ। ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਅਜਿਹਾ 16 ਵਾਰ ਹੋ ਚੁੱਕਾ ਹੈ, ਜਦੋਂ ਜਨਤਾ ਨੇ ਆਪਣੇ ਰਾਸ਼ਟਰਪਤੀ ਨੂੰ ਦੂਜੀ ਵਾਰ ਅਹੁਦੇ ਉੱਤੇ ਬਣੇ ਰਹਿਣ ਦਾ ਮੌਕਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਸ ਹੈ ਕਿ ਉਹ ਦੁਬਾਰਾ ਚੁਣੇ ਜਾਣਗੇ।

ਟਰੰਪ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਦੇ ਤੌਰ ਉੱਤੇ ਉਨ੍ਹਾਂ ਦੇ ਕਾਰਜ-ਕਾਲ ਦੌਰਾਨ ਪ੍ਰਸ਼ਾਸਨ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੰਗਲਵਾਰ ਬਹੁਤ ਦਿਲਚਸਪ ਹੋਵੇਗਾ। ਇਸ ਵਾਰ ਉਨ੍ਹਾਂ ਦੀ ਪਾਰਟੀ ਦੀ ਲਹਿਰ ਹੈ ਤੇ ਅਜਿਹਾ ਪਹਿਲਾਂ ਕਿਸੇ ਨੇ ਨਹੀਂ ਵੇਖਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904