ਨਵੀਂ ਦਿੱਲੀ: ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਐਤਵਾਰ ਨੂੰ ਕੋਰੋਨਾਵਾਇਰਸ ਦੇ 427 ਮਾਮਲੇ ਸਾਹਮਣੇ ਆਏ ਹਨ। ਨਵੇਂ ਕੇਸ ਆਉਣ ਨਾਲ ਦਿੱਲੀ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 4549 ਹੋ ਗਏ ਹਨ ਅਤੇ ਹੁਣ ਤੱਕ 64 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ ਮਹਾਰਾਸ਼ਟਰ ‘ਚ 678 ਨਵੇਂ ਕੇਸ ਸਾਹਮਣੇ ਆਏ ਹਨ ਅਤੇ 27 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ 115 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਹੁਣ ਤੱਕ ਮਹਾਰਾਸ਼ਟਰ ‘ਚ ਕੁੱਲ 12974 ਕੇਸ ਸਾਹਮਣੇ ਆ ਚੁੱਕੇ ਹਨ ਅਤੇ 548 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲੋਕਾਂ ਨੂੰ ਕੋਰੋਨਾ ਦੇ ਨਾਲ ਰਹਿਣ ਲਈ ਤਿਆਰ ਰਹਿਣਾ ਪਏਗਾ- ਕੇਜਰੀਵਾਲ
ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਨੂੰ ਮੁੜ ਖੋਲ੍ਹਣ ਦਾ ਸਮਾਂ ਆ ਗਿਆ ਹੈ ਅਤੇ ਲੋਕਾਂ ਨੂੰ ਕੋਰੋਨਾ ਵਿਸ਼ਾਣੂ ਨਾਲ ਜਿਉਣ ਲਈ ਤਿਆਰ ਰਹਿਣਾ ਪਏਗਾ। ਲੌਕਡਾਉਨ 3.0 ਦੌਰਾਨ ਰਾਸ਼ਟਰੀ ਰਾਜਧਾਨੀ ‘ਚ 'ਰੈੱਡ ਜ਼ੋਨ' ਲਈ ਕੇਂਦਰ ਦੁਆਰਾ ਨਿਰਧਾਰਤ ਸਾਰੀਆਂ ਛੋਟਾਂ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਲੌਕਡਾਊਨ ਨੂੰ ਹਟਾਉਣ ਲਈ ਤਿਆਰ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਜਨਤਕ ਥਾਵਾਂ ‘ਤੇ ਥੁੱਕਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇਗੀ। ਫਿਲਹਾਲ, ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਨੂੰ 'ਰੈਡ ਜ਼ੋਨ' ਘੋਸ਼ਿਤ ਕੀਤਾ ਗਿਆ ਹੈ।
ਮੁੰਬਈ ‘ਚ ਪਿਛਲੇ 24 ਘੰਟਿਆਂ ‘ਚ 21 ਮੌਤਾਂ:
ਪਿਛਲੇ 24 ਘੰਟਿਆਂ ‘ਚ ਮੁੰਬਈ ‘ਚ ਇਸ ਵਾਇਰਸ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ। ਇੱਥੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 8800 ਹੋ ਗਈ ਹੈ ਅਤੇ ਹੁਣ ਤੱਕ 343 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਮਹਾਰਾਸ਼ਟਰ ‘ਚ 170139 ਕੋਰੋਨਾ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ‘ਚੋਂ 156078 ਰਿਪੋਰਟਾਂ ਨਕਾਰਾਤਮਕ ਪਾਈਆਂ ਗਈਆਂ ਹਨ। 181382 ਲੋਕ ਘਰ ‘ਚ ਕਵਾਰੰਟੀਨ ਹੋਏ ਹਨ ਜਦੋਂ ਕਿ 13158 ਵਿਅਕਤੀ ਇੰਸਟੀਟਿਊਸ਼ਨ ਕਵਾਰੰਟੀਨ ਹੋ ਚੁੱਕੇ ਹਨ।
COVID-19: ਦਿੱਲੀ ‘ਚ ਪੌਜ਼ੇਟਿਵ ਕੇਸ ਦਾ ਅੰਕੜਾ 4500 ਤੋਂ ਪਾਰ, ਫਿਰ ਵੀ ਕੇਜਰੀਵਾਲ ਲੌਕਡਾਊਨ ਖੋਲ੍ਹਣ ਲਈ ਤਿਆਰ! ਦੇਖੋ ਮਹਾਰਾਸ਼ਟਰ ਦਾ ਵੀ ਕੀ ਹੈ ਹਾਲ
ਏਬੀਪੀ ਸਾਂਝਾ
Updated at:
04 May 2020 07:03 AM (IST)
ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਐਤਵਾਰ ਨੂੰ ਕੋਰੋਨਾਵਾਇਰਸ ਦੇ 427 ਮਾਮਲੇ ਸਾਹਮਣੇ ਆਏ ਹਨ। ਨਵੇਂ ਕੇਸ ਆਉਣ ਨਾਲ ਦਿੱਲੀ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ 4549 ਹੋ ਗਏ ਹਨ ਅਤੇ ਹੁਣ ਤੱਕ 64 ਲੋਕਾਂ ਦੀ ਮੌਤ ਹੋ ਚੁੱਕੀ ਹੈ।
- - - - - - - - - Advertisement - - - - - - - - -