ਭਾਰਤ ‘ਚ ਲੌਕਡਾਊਨ-3 ਦੀ ਤਿਆਰੀ, ਆਖਰ ਕਿੰਨੀ ਕੁ ਜ਼ਰੂਰੀ ਤਾਲਾਬੰਦੀ?
ਏਬੀਪੀ ਸਾਂਝਾ | 28 Apr 2020 11:31 PM (IST)
ਭਾਰਤ ‘ਚ ਕੋਰੋਨਾਵਾਇਰਸ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਹਾਲਾਂਕਿ, ਦੁਨੀਆਂ ਦੇ ਦੂਜੇ ਦੇਸ਼ਾਂ ਨਾਲੋਂ ਇੱਥੇ ਸਥਿਤੀ ਬਿਹਤਰ ਹੈ। ਇਸ ਦਾ ਇੱਕ ਵੱਡਾ ਕਾਰਨ ਲੌਕਡਾਊਨ ਹੈ। ਦੁਨੀਆ ਦੀ ਸਭ ਤੋਂ ਪੁਰਾਣੀ ਮੈਡੀਕਲ ਜਰਨਲ ਦੇ ਮੁਖੀ ਰਿਚਰਡ ਹੋਰਟਨ ਨੇ ਭਾਰਤ ਦੀ ਸਥਿਤੀ ‘ਤੇ ਵਿਸਥਾਰਪੂਰਵਕ ਰਾਏ ਦਿੱਤੀ ਹੈ।
ਨਵੀਂ ਦਿੱਲੀ: ਇੱਕ ਪਾਸੇ ਦੇਸ਼ ‘ਚ ਕੋਰੋਨਾਵਾਇਰਸ (covid-19) ਦਾ ਸੰਕਰਮ ਵੱਧ ਰਿਹਾ ਹੈ, ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਇਸ ਦੇ ਹੱਲ ਲਈ ਸਾਰੇ ਸੂਬਿਆਂ ਦੇ ਸੀਐਮ ਨਾਲ ਤਿੰਨ ਘੰਟਿਆਂ ਦੇ ਮੰਥਨ ਤੋਂ ਬਾਅਦ ਵਾਇਰਸ ਕੱਟਣ ਲਈ ਉਹੀ ਫਾਰਮੂਲਾ ਅਪਣਾਇਆ ਗਿਆ ਕਿ ਦੇਸ਼ ਨੂੰ ਲਾਕਡਾਉਨ-3 (lockdown-3) ਲਈ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਿਆਰ ਹੋਣਾ ਪਏਗਾ, ਕਿਉਂਕਿ ਸਮੇਂ ਦੀ ਮੰਗ ਇਸ ਤਰ੍ਹਾਂ ਹੈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਮੰਨ ਲਓ ਕਿ ਲੌਕਡਾਊਨ-3 ਮਈ ਤੋਂ ਅੱਗੇ ਜਾਣਾ ਨਿਸ਼ਚਤ ਹੈ। ਲੌਕਡਾਊਨ ਵਧਾਉਣਾ ਕਿਉਂ ਪੈ ਰਿਹਾ ਹੈ? ਇਸ ਦਾ ਉਦਹਾਰਣ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਵੇਖਣ ਨੂੰ ਮਿਲੀਆ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਕੋਰੋਨਾ ਕਾਤਲ ਦਾ ਰੂਪ ਲੈ ਚੁੱਕਿਆ ਹੈ। ਉਧਰ ਗੁਜਰਾਤ ‘ਚ ਵੀ ਹਾਲਾਤ ਬੇਹੱਦ ਮਾੜੇ ਹਨ। ਮਹਾਰਾਸ਼ਟਰ ਦੀ ਸਥਿਤੀ ਸਭ ਤੋਂ ਖ਼ਰਾਬ ਹੈ ਅਤੇ ਰਾਜਧਾਨੀ ਦਿੱਲੀ ‘ਚ ਹੌਟਸਪੌਟ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸੋਮਵਾਰ ਨੂੰ ਮੈਕਸ ਹਸਪਤਾਲ ਦੇ 33 ਨਰਸਿੰਗ ਸਟਾਫ ਕੋਰੋਨਾ ਸੰਕਰਮਿਤ ਹੋ ਗਏ ਅਤੇ ਜੋ ਪਹਿਲਾਂ ਹੀ ਹੌਟਸਪੌਟ ਹਨ, ਉੱਥੇ ਵੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਅੰਕੜਿਆਂ ਮੁਤਾਬਕ ਦੇਸ਼ ਦੇ ਅੱਠ ਸੂਬਿਆਂ ‘ਚ ਕੋਰੋਨਵਾਇਰਸ ਦੇ 88 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਹਨ। ਇਨ੍ਹਾਂ 8 ਸੂਬਿਆਂ ਨੂੰ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ‘ਚ ਸਥਿਤੀ ਵੱਡੇ ਪੱਧਰ ‘ਤੇ ਕਾਬੂ ਵਿਚ ਹੈ। ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਯੋਜਨਾ ਬਣਾਈ ਜਾ ਸਕਦੀ ਹੈ, ਪਰ ਜਿੱਥੇ ਸਥਿਤੀ ਗੰਭੀਰ ਹੈ, ਉੱਥੇ ਕੋਈ ਰਿਆਇਤ ਨਹੀਂ ਮਿਲੇਗੀ। ਦੁਨੀਆ ਦੀ ਸਭ ਤੋਂ ਪੁਰਾਣੀ ਮੈਡੀਕਲ ਜਰਨਲ, ਦ ਲਾਂਸੈਂਟ ਦੇ ਮੁਖੀ ਰਿਚਰਡ ਹਾਰਟਨ ਨੇ ਭਾਰਤ ਦੀ ਸਥਿਤੀ ‘ਤੇ ਕਿਹਾ ਹੈ ਕਿ ਭਾਰਤ ਹੋਰ ਵੱਡੇ ਦੇਸ਼ਾਂ ਨਾਲੋਂ ਕਿਤੇ ਬਿਹਤਰ ਸਥਿਤੀ ‘ਚ ਹੈ। ਅਜਿਹੀ ਸਥਿਤੀ ‘ਚ ਲੌਕਡਾਊਨ ਨੂੰ ਹਟਾਉਣ ‘ਚ ਕਾਹਲੀ ਨਹੀਂ ਕਰਨੀ ਚਾਹਿਦੀ। ਜੇ ਲੰਡਨ ਦੀ ਮਸ਼ਹੂਰ ਰਸਾਲੇ ਦੀ ਗੱਲ ਮੰਨੀਏ ਤਾਂ ਭਾਰਤ ਵਿੱਚ ਸੱਤ ਹਫ਼ਤਿਆਂ ਦੇ ਲੌਕਡਾਊਨ ਤੋਂ ਬਾਅਦ ਸਾਨੂੰ ਤਿੰਨ ਹੋਰ ਹਫ਼ਤਿਆਂ ਦਾ ਲੌਕਡਾਊਨ ਕਰਨਾ ਪਏਗਾ, ਉਦੋਂ ਹੀ ਸਾਰੀ ਸਥਿਤੀ ਕੰਟ੍ਰੋਲ ‘ਚ ਆਵੇਗੀ। ਉਂਝ ਵੀ ਸਿੰਗਾਪੁਰ ਯੂਨੀਵਰਸਿਟੀ ਦੇ ਗਣਿਤ ਦੇ ਅਧਾਰ ‘ਤੇ ਕੀਤੀ ਗਈ ਖੋਜ ਰਿਪੋਰਟ ਨੇ ਕੱਲ੍ਹ ਇੱਕ ਵੱਡਾ ਦਾਅਵਾ ਕੀਤਾ ਹੈ ਕਿ ਜੇ ਇਹ ਇਸ ਤਰ੍ਹਾਂ ਜਾਰੀ ਰਿਹਾ ਜਿਵੇਂ ਕਿ ਇਹ ਭਾਰਤ ‘ਚ ਚੱਲ ਰਿਹਾ ਹੈ, ਤਾਂ ਕੋਰੋਨਾ 21 ਮਈ ਨੂੰ ਭਾਰਤ ‘ਚ 97 ਫੀਸਦ ਖ਼ਤਮ ਹੋ ਜਾਵੇਗਾ। ਕੋਰੋਨਾ ਭਾਰਤ ਵਿਚ 31 ਮਈ ਤੱਕ 99 ਪ੍ਰਤੀਸ਼ਤ ਖ਼ਤਮ ਹੋ ਜਾਵੇਗਾ ਤੇ 25 ਜੁਲਾਈ ਤਕ 100 ਪ੍ਰਤੀਸ਼ਤ ਕੋਰੋਨਾ ਭਾਰਤ ਦੀ ਧਰਤੀ ਤੋਂ ਖ਼ਤਮ ਹੋ ਜਾਏਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸਥਿਤੀ ਠੀਕ ਨਾ ਹੋਣ ਤੱਕ ਲੌਕਡਾਊਨ ਜਾਰੀ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ‘ਚ ਹਾਲਾਤ ਠੀਕ ਹਨ ਉਨ੍ਹਾਂ ਜ਼ਿਲ੍ਹਿਆਂ ‘ਚ ਛੋਟ ਦਿੱਤੀ ਜਾਵੇਗੀ। ਸਾਨੂੰ ਆਰਥਿਕਤਾ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੀ ਆਰਥਿਕਤਾ ਚੰਗੀ ਸਥਿਤੀ ‘ਚ ਹੈ।