ਹੈਰਿਸ ਦੀ ਟੀਮ ਦੇ ਇਕ ਮੈਂਬਰ ਨੇ ਇਸ ਬੈਕਡ੍ਰੌਪ ਬਾਰੇ ਕਿਹਾ ਕਿ ਉਨ੍ਹਾਂ ਨੂੰ ਤਸਵੀਰ ਦੇ ਬਦਲੇ ਜਾਣ ਬਾਰੇ ਉਦੋਂ ਤਕ ਨਹੀਂ ਪਤਾ ਸੀ ਜਦੋਂ ਤਕ ਵੀਕੈਂਡ 'ਚ ਫੋਟੋਆਂ ਲੀਕ ਨਹੀਂ ਹੋਈਆਂ ਸੀ। ਹਾਲਾਂਕਿ ਹਾਲੇ ਤੱਕ ਹੈਰਿਸ ਦੇ ਦਫਤਰ ਤੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।
ਉਥੇ ਹੀ ਵੌਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਸ ਨੇ ਕਵਰ ਪੇਜ ਲਈ ਹੈਰਿਸ ਦੀ ਕੁਝ ਜ਼ਿਆਦਾ ਹੀ ਗੈਰ ਰਸਮੀ ਤਸਵੀਰ ਲਈ ਹੈ ਕਿਉਂਕਿ ਅਜਿਹਾ ਲੱਗਦਾ ਹੈ ਕਿ ਉਹ ਹੈਰਿਸ ਦੇ ਆਥੇਂਟਿਕ, ਅਪਰੋਚੇਬਲ ਨੇਚਰ ਅਤੇ ਬਾਈਡਨ-ਹੈਰਿਸ ਪ੍ਰਸ਼ਾਸਨ ਦੀ ਪਛਾਣ ਲਗਦੀ ਹੈ।
ਵੈਕਸੀਨੇਸ਼ਨ ਕਰਨ ਗਈ ਟੀਮ 'ਤੇ ਅੱਤਵਾਦੀ ਹਮਲਾ, ਸੁਰੱਖਿਆ 'ਚ ਲਗੇ ਪੁਲਿਸ ਕਰਮੀ ਦੀ ਗਈ ਜਾਨ
ਇਹ ਫੋਟੋ ਅਸ਼ਵੇਤ ਫੋਟੋਗ੍ਰਾਫਰ ਟਾਈਲਰ ਮਿਸ਼ੇਲ ਨੇ ਲਈ ਹੈ। ਉਸ ਨੇ ਇਸਦਾ ਕਵਰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ। ਪਰ ਇਸ ਪਲੇਟਫਾਰਮ 'ਤੇ ਇਸ ਫੋਟੋ ਦੀ ਭਾਰੀ ਆਲੋਚਨਾ ਹੋ ਰਹੀ ਹੈ। ਆਲੋਚਕਾਂ ਨੂੰ ਇਹ ਰਸਮੀ ਫੋਟੋ ਪਸੰਦ ਨਹੀਂ ਆਈ ਅਤੇ ਇਸ ਨੂੰ 'ਮਾੜੀ ਕੁਆਲਟੀ' ਅਤੇ 'ਕੁਝ ਜ਼ਿਆਦਾ ਹੀ ਫੇਮਿਲਿਅਰ' ਕਹਿ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ