ਚੰਡੀਗੜ੍ਹ: ਕੈਪਟਨ ਸਰਕਾਰ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਖੋਲ੍ਹ ਦਿੱਤਾ ਗਿਆ ਹੈ। ਸੂਬੇ ‘ਚ ਕਰਫਿਊ ਨੂੰ ਹਟਾਉਣ ਤੋਂ ਬਾਅਦ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਕੰਟੈਨਮੈਂਟ ਜ਼ੋਨਸ ਅਜੇ ਵੀ ਸਖ਼ਤੀ ਹੇਠ ਹਨ। ਸਰਕਾਰ ਵਲੋਂ 18 ਮਈ ਤੋਂ 31 ਮਈ ਇੰਡਸਟਰੀ, ਈ-ਕਾਮਰਸ, ਕੰਸਟਰਕਸ਼ਨ ਵਰਕ, ਟੈਕਸੀ, ਆਟੋ, ਰਿਕਸ਼ਾ, ਟੂ ਵ੍ਹੀਲਰ ਤੇ ਫੋਰ ਵ੍ਹੀਲਰ, ਸੈਲੋਂ, ਨਾਈ, ਸਰਕਾਰੀ ਤੇ ਨਿਜੀ ਦਫਤਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਇਨ੍ਹਾਂ ਦਿਨਾਂ ‘ਚ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਜਾਰੀ ਰਹੇਗਾ। ਸ਼ਹਿਰਾਂ ਤੇ ਪੇਂਡੂ ਇਲਾਕਿਆਂ ‘ਚ ਸਭ ਜਗ੍ਹਾ ਬਜ਼ਾਰ ਖੁੱਲ੍ਹਣਗੇ। ਦੂਸਰੇ ਸੂਬਿਆਂ ‘ਚ ਬੱਸਾਂ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੇਂਦਰ ਦੀਆਂ ਗਾਈਡਲਾਈਨਸ ਮੁਤਾਬਕ ਸਕੂਲ-ਕਾਲੇਜ, ਕੋਚਿੰਗ ਸੈਂਟਰ, ਜਿਮ, ਸਵਿਮਿੰਗ ਪੂਲ, ਧਾਰਮਿਕ ਥਾਂਵਾਂ ਜਨਤਾ ਲਈ ਬੰਦ ਰਹਿਣਗੀਆਂ।

ਧਾਰਮਿਕ ਸਮਾਗਮਾਂ ਤੇ ਰਾਜਨੀਤਿਕ ਇਕੱਠ ‘ਤੇ ਰੋਕ ਜਾਰੀ ਰਹੇਗੀ। ਜਿਨ੍ਹਾਂ ਗਤੀਵੀਧਿਆਂ ਨੂੰ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਉਨ੍ਹਾਂ ‘ਚ ਕੇਂਦਰ ਦੀਆਂ ਨਿਯਮਾ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ