ਨਵੀਂ ਦਿੱਲੀ: ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ 31 ਮਈ ਤੱਕ ਵਧਾਈ ਜਾ ਚੁੱਕੀ ਹੈ।ਜਿਸ ਦੇ ਤਹਿਤ ਲੌਕਡਾਊਨ 4.0 ਫੇਜ਼ 18 ਮਈ ਤੋਂ ਲਾਗੂ ਹੋ ਜਾਵੇਗਾ। ਲੌਕਡਾਊਨ ਦੇ ਚੌਥੇ ਫੇਜ਼ ਬਾਰੇ ਕੇਂਦਰੀ ਕੈਬਨਿਟ ਸਕੱਤਰ ਅੱਜ ਰਾਤ ਨੌਂ ਵਜੇ ਸਾਰੇ ਰਾਜਾਂ ਦੇ ਮੁੱਖ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕੌਨਫਰੈਂਸ ਰਾਹੀਂ ਗੱਲਬਾਤ ਕਰਨਗੇ। ਜਿਸ ਦੌਰਾਨ ਲੌਕਡਾਊਨ ਚਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਕੇਂਦਰੀ ਕੈਬਨਿਟ ਸਕੱਤਰ ਦੇਸ਼ਭਰ ਦੇ ਸਾਰੇ ਅਫਸਰਾਂ ਨਾਲ ਗੱਲਬਾਤ ਕਰਕੇ ਲੌਕਡਾਊਨ 4.0 ਨੂੰ ਅਮਲ 'ਚ ਲੈ ਕਿ ਆਉਣਗੇ।ਫਿਲਹਾਲ ਪੰਜਾਬ, ਮਹਾਰਾਸ਼ਟਰ ਅਤੇ ਤਾਮਿਲਨਾਡੂ ਨੇ ਲੌਕਡਾਊਨ ਨੂੰ 31 ਮਈ ਤੱਕ ਪਹਿਲਾਂ ਹੀ ਵਧਾ ਦਿੱਤਾ ਸੀ। ਲੌਕਡਾਊਨ ਦਾ ਪਹਿਲ ਫੇਜ਼ 25 ਮਾਰਚ ਤੋਂ 14 ਅਪ੍ਰੈਲ ਤੱਕ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਦੂਜੇ ਫੇਜ਼ ਲਈ ਲੌਕਡਾਊਨ ਨੂੰ 15 ਅਪ੍ਰੈਲ ਤੋਂ ਵਧਾ ਕੇ 3 ਮਈ ਕਰ ਦਿੱਤਾ ਗਿਆ।ਲੌਕਡਾਊਨ ਦੇ ਤੀਜੇ ਫੇਜ਼ ਲਈ 4 ਮਈ ਤੋਂ 17 ਮਈ ਤੱਕ ਦਾ ਸਮਾਂ ਤੈਅ ਕੀਤਾ ਗਿਆ। ਅੱਜ ਤੀਜੇ ਫੇਜ਼ ਦਾ ਮੀਆਦ ਦਾ ਅੰਤ ਹੋ ਗਿਆ ਹੈ। ਪੰਜਾਬ 'ਚ ਕਰਫਿਊ ਕੱਲ੍ਹ ਤੋਂ ਹੱਟ ਜਾਵੇਗਾ ਅਤੇ ਲੌਕਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋ ਜਾਵੇਗਾ।
ਲੌਕਡਾਊਨ 4.0 ਦੇ ਦਿਸ਼ਾ ਨਿਰਦੇਸ਼ ਜਾਰੀ ਹੋ ਚੁੱਕੇ ਹਨ। ਜਿਨ੍ਹਾਂ ਮੁਤਾਬਕ ਕੋਵਿਡ-19 ਦੇ ਪ੍ਰਸਾਰ ਨੂੰ ਵੇਖਦੇ ਹੋਏ ਕੋਈ ਜ਼ਿਆਦੀ ਢਿੱਲ ਨਜ਼ਰ ਨਹੀਂ ਆ ਰਹੀ ਹੈ।
ਲੌਕਡਾਊਨ 4.0 ਦੌਰਾਨ ਕੀ ਕੀ ਰਹੇਗਾ ਬੰਦ
-ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਬੰਦ ਰਹਿਣ ਗਈਆਂ
- ਮੈਟਰੋ ਟ੍ਰੇਨਾਂ ਬੰਦ ਰਹਿਣ ਗਈਆਂ
- ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ
- ਹੋਟਲ ਅਤੇ ਭੋਜਨਾਲਾ (ਸਿਰਫ ਹੋਮ ਡਿਲਵਰੀ)
-ਸਿਨੇਮਾ, ਸ਼ੌਪਿੰਗ ਮਾਲ, ਜਿਮ
-ਕਿਸੇ ਵੀ ਤਰ੍ਹਾਂ ਦਾ ਇਕੱਠ ਨਹੀਂ ਕਿਤਾ ਜਾ ਸਕੇਗਾ
-ਧਾਰਮਿਕ ਸਥਾਨ ਬੰਦ ਰਹਿਣਗੇ
-ਕੰਨਟੇਂਨਮੈਂਟ ਜ਼ੋਨ 'ਚ ਸਿਰਫ ਜ਼ਰੂਰੀ ਸੇਵਾਵਾਂ
ਦਿਸ਼ਾ ਨਿਰਦੇਸ਼ ਦੀਆਂ ਕੁੱਝ ਹੋਰ ਜ਼ਰੂਰੀ ਗੱਲਾਂ
-ਸੂਬੇ ਰੈੱਡ, ਓਰੈਂਜ ਅਤੇ ਗ੍ਰੀਨ ਜ਼ੋਨ ਤੈਅ ਕਰ ਸਕਦੇ ਹਨ, ਪਰ ਕੇਂਦਰ ਸਰਕਾਰ ਦੀ ਸਲਾਹ ਨਾਲ।
-ਦੋ ਰਾਜ ਆਪਸੀ ਸਹਿਮਤੀ ਨਾਲ ਕਾਰਾਂ ਅਤੇ ਬੱਸਾਂ ਚੱਲਾ ਸਕਦੇ ਹਨ।
-ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਲਾਗੂ ਰਹੇਗਾ।
-ਆਰੋਗਿਆ ਸੈਤੂ ਐਪ ਜ਼ਰੂਰੀ
- ਕਾਰਗੋ ਟਰੱਕਾਂ ਦੀ ਆਵਾਜਾਈ ਜਾਰੀ ਰਹੇਗੀ (Goods & Raw material)
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ
ਕਰਫਿਊ ਖੁੱਲ੍ਹਣ ਮਗਰੋਂ ਵੀ ਇਨ੍ਹਾਂ ਇਲਾਕਿਆਂ ‘ਚ ਨਹੀਂ ਮਿਲੇਗੀ ਢਿੱਲ, ਕੈਪਟਨ ਨੇ ਕੀਤਾ ਸਪਸ਼ਟ
ਖੁਸ਼ਖਬਰੀ! ਪੰਜਾਬ ਦੀਆਂ ਸੜਕਾਂ 'ਤੇ ਆਵਾਜਾਈ ਫੜੇਗੀ ਰਫਤਾਰ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Election Results 2024
(Source: ECI/ABP News/ABP Majha)
31 ਮਈ ਤੱਕ ਜਾਰੀ ਰਹੇਗਾ ਲੌਕਡਾਊਨ 4.0, ਬੰਦ ਰਹਿਣਗੀਆਂ ਇਹ ਸੇਵਾਵਾਂ
ਏਬੀਪੀ ਸਾਂਝਾ
Updated at:
17 May 2020 07:03 PM (IST)
ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ 31 ਮਈ ਤੱਕ ਵਧਾਈ ਜਾ ਚੁੱਕੀ ਹੈ।ਜਿਸ ਦੇ ਤਹਿਤ ਲੌਕਡਾਊਨ 4.0 ਫੇਜ਼ 18 ਮਈ ਤੋਂ ਲਾਗੂ ਹੋ ਜਾਵੇਗਾ।
ਫਾਈਲ ਤਸਵੀਰ
- - - - - - - - - Advertisement - - - - - - - - -