ਨਵੀਂ ਦਿੱਲੀ: ਕੋਰੋਨਾ ਤੋਂ ਬਚਾਅ ਲਈ ਸੋਸ਼ਲ ਮੀਡੀਆ 'ਤੇ ਜਾਣਕਾਰੀ ਦੇ ਨਾਮ 'ਤੇ ਕਈ ਵੀਡੀਓ ਬਣ ਰਹੇ ਹਨ ਪਰ ਸਵਾਲ ਇਹ ਹੈ ਕਿ ਕੀ ਇਹ ਸਹੀ ਹਨ? ਇੱਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇੱਕ ਚੌਥਾਈ ਵੀਡੀਓਜ਼ 'ਚ ਸਹੀ ਦੱਸੀ ਗਈ ਜਾਣਕਾਰੀ ਅਸਲ ਵਿੱਚ ਗ਼ਲਤ ਹੈ।
ਇੱਕ ਆਨ ਲਾਈਨ ਜਰਨਲ ਵੈਬਸਾਈਟ BMJ Global Health ਦੀ ਖੋਜ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਹ ਖੋਜ 21 ਮਾਰਚ ਨੂੰ ਸ਼ੁਰੂ ਹੋਈ ਸੀ, ਜਿਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ। ਬੀਐਮਜੇ ਨੇ 'ਯੂਟਿਊਬ' 'ਤੇ ਕੋਰੋਨਾ ਸਰਚ ਕੀਤਾ ਤੇ ਚੋਟੀ ਦੇ 75 ਵੀਡੀਓਜ਼ ਦੀ ਪੜਤਾਲ ਕੀਤੀ।ਇਸੇ ਤਰ੍ਹਾਂ, ਕੋਵਿਡ -19 ਸਰਚ ਕੀਤਾ ਤੇ ਉਸ ਤੇ ਵੀ ਬਣੇ ਚੋਟੀ ਦੇ 75 ਵੀਡੀਓਜ਼ ਦੀ ਜਾਂਚ ਕੀਤੀ।
ਇਸ ਦਾ ਮਤਲਬ ਹੈ ਕਿ 150 ਵਿਡੀਓਜ਼ ਖੋਜ ਵਿੱਚ ਸ਼ਾਮਲ ਕੀਤੀਆਂ ਗਈਆਂ। ਇਨ੍ਹਾਂ 'ਚੋਂ ਡੁਪਲੀਕੇਟ ਵੀਡਿਓ ਨੂੰ ਹਟਾ ਕੇ ਤੇ ਸ਼ਰਤਾਂ ਲਾਗੂ ਕਰਕੇ 69 ਵੀਡੀਓ ਖੋਜ ਲਈ ਚੁਣੇ ਗਏ। ਵੀਡੀਓ ਦੇ 27 ਪ੍ਰਤੀਸ਼ਤ ਵਿੱਚ ਗਲਤ ਤੱਥ ਦੱਸੇ ਗਏ ਸਨ। ਵੀਡੀਓ ਦੀ ਸਹੀ ਤਰ੍ਹਾਂ ਵਿਆਖਿਆ ਨਹੀਂ ਕੀਤੀ ਗਈ ਸੀ ਤੇ ਨਾ ਹੀ ਬਿਮਾਰੀ ਨਾਲ ਸਬੰਧਤ ਕੋਈ ਅਪੀਲ ਕੀਤੀ ਗਈ ਸੀ।
ਇਸ ਤੇ ਸਪੱਸ਼ਟੀਕਰਨ ਦਿੰਦੇ ਹੋਏ ਯੂਟਿਊਬ ਨੇ ਕਿਹਾ ਕਿ ਸਹੀ ਜਾਣਕਾਰੀ ਦੇਣ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਗਲਤ ਜਾਣਕਾਰੀ ਦੇਣ ਵਾਲੇ ਵੀਡੀਓ ਹਟਾ ਦਿੱਤੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਕੋਈ ਜਾਣਕਾਰੀ ਲੈ ਰਹੇ ਹੋ, ਤਾਂ ਧਿਆਨ ਰੱਖੋ, ਕਿਤੇ ਇਹ ਜਾਣਕਾਰੀ ਤੁਹਾਡੇ 'ਤੇ ਭਾਰੀ ਨਾ ਪੈ ਜਾਵੇ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ