ਨਵੀਂ ਦਿੱਲੀ: ਵਿਸ਼ਵ ਬੈਂਕ ਨੇ ਭਾਰਤ ਲਈ 1 ਅਰਬ ਡਾਲਰ (7.5 ਹਜ਼ਾਰ ਕਰੋੜ) ਦੇ ਸਮਾਜਿਕ ਸੁਰੱਖਿਆ ਪੈਕੇਜ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਭਾਰਤ ਦੇ ਕੰਟਰੀ ਨਿਰਦੇਸ਼ਕ ਜੁਨੈਦ ਅਹਿਮਦ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਵਿੱਚ ਦਿੱਤੀ। ਉਨ੍ਹਾਂ ਇਹ ਵੀ ਕਿਹਾ, ‘ਸਮਾਜਕ ਦੂਰੀਆਂ ਕਾਰਨ ਆਰਥਿਕਤਾ 'ਚ ਮੰਦੀ ਆਈ ਹੈ। ਭਾਰਤ ਸਰਕਾਰ ਨੇ ਗਰੀਬ ਅਤੇ ਕਮਜ਼ੋਰ ਲੋਕਾਂ ਦੀ ਸਹਾਇਤਾ ਲਈ ਗਰੀਬ ਕਲਿਆਣ ਯੋਜਨਾ 'ਤੇ ਧਿਆਨ ਕੇਂਦ੍ਰਤ ਕੀਤਾ ਹੈ।

ਉਧਰ, ਕੋਰੋਨਾਵਾਇਰਸ ਦੀ ਗੱਲ ਕਰੀਏ ਤਾਂ ਦੇਸ਼ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਹੁਣ ਤੱਕ 81970 ਲੋਕ ਸੰਕਰਮਿਤ ਹੋਏ ਹਨ।

ਇਨ੍ਹਾਂ ਵਿੱਚੋਂ 51,401 ਐਕਟਿਵ ਕੇਸ ਹਨ ਅਰਥਾਤ ਇਹ ਲੋਕ ਇਸ ਸਮੇਂ ਕੋਰੋਨਾ ਦੀ ਲਾਗ ਨਾਲ ਸੰਕਰਮਿਤ ਹਨ ਤੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਦੇ ਨਾਲ ਹੀ, 2649 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 27,920 ਲੋਕ ਠੀਕ ਵੀ ਹੋ ਗਏ ਹਨ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ