ਨਵੀਂ ਦਿੱਲੀ: 83 ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦਿੱਲੀ ਤੋਂ ਨਿਕਲੇ ਹਨ। ਪ੍ਰਧਾਨ ਮੰਤਰੀ ਮੋਦੀ ਕੁਝ ਸਮਾਂ ਪਹਿਲਾਂ ਪੱਛਮੀ ਬੰਗਾਲ (west bengal) ਲਈ ਰਵਾਨਾ ਹੋ ਗਏ ਹਨ। ਪੀਐਮ ਮੋਦੀ ਅੱਜ ਤੂਫਾਨ ਪ੍ਰਭਾਵਿਤ ਪੱਛਮੀ ਬੰਗਾਲ ਤੇ ਓਡੀਸ਼ਾ (Odisha) ਦਾ ਹਵਾਈ ਸਰਵੇਖਣ ਕਰਨ ਜਾ ਰਹੇ ਹਨ। ਉਹ ਅੰਫਨ ਤੂਫਾਨ (Cyclone Amphan) ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ।
ਦੱਸ ਦਈਏ ਕਿ ਤੂਫਾਨ ਨੇ ਅਜਿਹੀ ਤਬਾਹੀ ਮਚਾਈ ਕਿ ਬੰਗਾਲ ਤੇ ਓਡੀਸ਼ਾ ਵਿਚ 72 ਲੋਕਾਂ ਦੀ ਜਾਨ ਚਲੀ ਗਈ। ਕਈ ਪੁਲਾਂ ਤੇ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਤੂਫਾਨ ਕਾਰਨ ਉੜੀਸਾ ਦੇ ਕਈ ਤੱਟਵਰਤੀ ਜ਼ਿਲ੍ਹਿਆਂ ਵਿੱਚ ਬਿਜਲੀ ਤੇ ਦੂਰ ਸੰਚਾਰ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਉੜੀਸਾ ਦੇ ਅਧਿਕਾਰੀਆਂ ਦੇ ਮੁਲਾਂਕਣ ਦੇ ਅਨੁਸਾਰ, ਲਗਪਗ 44.8 ਲੱਖ ਲੋਕ ਚੱਕਰਵਾਤ ਤੋਂ ਪ੍ਰਭਾਵਤ ਹੋਏ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਕਿਹਾ, “ਸਾਨੂੰ ਹੁਣ ਤੱਕ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਚੱਕਰਵਾਤ ‘ਅੰਫਨ’ ਕਾਰਨ 72 ਲੋਕਾਂ ਦੀ ਮੌਤ ਹੋਈ ਹੈ। ਦੋ ਜ਼ਿਲ੍ਹੇ- ਉੱਤਰੀ ਅਤੇ ਦੱਖਣੀ 24 ਪਰਗਨਾ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਸਾਨੂੰ ਉਨ੍ਹਾਂ ਜ਼ਿਲ੍ਹਿਆਂ ਦਾ ਮੁੜ ਨਿਰਮਾਣ ਕਰਨਾ ਹੈ। ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਾਂਗੀ ਕਿ ਉਹ ਸੂਬੇ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ।“
ਪ੍ਰਧਾਨ ਮੰਤਰੀ ਬੰਗਾਲ ਤੋਂ ਬਾਅਦ ਓਡੀਸ਼ਾ ਦਾ ਦੌਰਾ ਕਰਨਗੇ। ਦੱਸ ਦੇਈਏ ਕਿ ਪੀਐਮ ਮੋਦੀ 83 ਦਿਨਾਂ ਬਾਅਦ ਯਾਨੀ ਲਗਪਗ ਤਿੰਨ ਮਹੀਨਿਆਂ ਬਾਅਦ ਦਿੱਲੀ ਤੋਂ ਬਾਹਰ ਜਾ ਰਹੇ ਹਨ। ਆਖਰੀ ਵਾਰ ਉਹ 29 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੇ ਚਿੱਤਰਕੋਟ ਗਏ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
83 ਦਿਨਾਂ ਬਾਅਦ ਮੋਦੀ ਨੇ ਰੱਖਿਆ ਬਾਹਰ ਕਦਮ, ਇਨ੍ਹਾਂ ਖੇਤਰਾਂ ਦੀ ਕਰਨਗੇ ਹਵਾਈ ਯਾਤਰਾ
ਏਬੀਪੀ ਸਾਂਝਾ
Updated at:
22 May 2020 11:48 AM (IST)
ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਅੰਫਨ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨ ਤੇ ਤਬਾਹ ਹੋਏ ਇਲਾਕਿਆਂ ਦੇ ਮੁੜ ਨਿਰਮਾਣ ਲਈ ਮਦਦ ਦੀ ਅਪੀਲ ਕੀਤੀ ਸੀ।
- - - - - - - - - Advertisement - - - - - - - - -