ਅੰਮ੍ਰਿਤਸਰ: ਮਲੇਸ਼ੀਆ ਤੋਂ ਵਾਪਿਸ ਭਾਰਤ ਪਰਤ ਰਹੇ ਇਕ ਪੰਜਾਬੀ ਦੀ ਹਵਾਈ ਜਹਾਜ ਦੇ ਅੰਦਰ ਹੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤਸਰ ਦੇ ਮਹਿਤਾ 'ਚ ਰਹਿਣ ਵਾਲੇ ਹੁਕਮ ਸਿੰਘ ਵਜੋਂ ਹੋਈ ਹੈ। ਹੁਕਮ ਸਿੰਘ ਚਾਰ ਮਹੀਨੇ ਪਹਿਲਾਂ ਹੀ ਮਲੇਸ਼ੀਆ ਗਿਆ ਸੀ।
ਉਸਦੇ ਪਰਿਵਾਰਿਕ ਮੈਂਬਰ ਹਰਪਾਲ ਸਿੰਘ ਅਤੇ ਮਲਕੀਤ ਸਿੰਘ ਨੇ ਦਾਅਵਾ ਕੀਤਾ ਕਿ ਹੁਕਮ ਸਿੰਘ ਨੂੰ ਕੋਈ ਬਿਮਾਰੀ ਨਹੀਂ ਸੀ। ਉਸਦੀ ਮੌਤ ਤੋਂ ਪਹਿਲਾਂ ਪਰਿਵਾਰ ਨਾਲ ਮੋਬਾਈਲ 'ਤੇ ਗੱਲਬਾਤ ਵੀ ਹੋਈ ਸੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਹੁਕਮ ਸਿੰਘ ਦੀ ਮੌਤ ਕੁਦਰਤੀ ਨਹੀਂ ਹੈ ਅਤੇ ਇਸ ਪਿੱਛੇ ਕੋਈ ਸਾਜਿਸ਼ ਹੋ ਸਕਦੀ ਹੈ।
ਫਿਲਹਾਲ ਪਰਿਵਾਰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਹੁਕਮ ਦੀ ਲਾਸ਼ ਫਲਾਈਟ 'ਚੋ ਬਰਾਮਦ ਹੋਈ ਹੈ। ਫਿਲਹਾਲ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
ਪਠਾਨਕੋਟ ਤੋਂ ਵੱਡੀ ਖ਼ਬਰ, ਸਕੂਲ ਚੱਲੀ ਗੋਲੀ, ਥਾਣੇਦਾਰ ਦੀ ਮੌਤ
ਮਲੇਸ਼ੀਆ ਤੋਂ ਆ ਰਿਹਾ ਸੀ ਪੰਜਾਬ, ਜਹਾਜ 'ਚ ਸ਼ੱਕੀ ਹਾਲਤ 'ਚ ਮਿਲੀ ਲਾਸ਼
ਏਬੀਪੀ ਸਾਂਝਾ
Updated at:
15 Mar 2020 07:51 PM (IST)
ਮਲੇਸ਼ੀਆ ਤੋਂ ਵਾਪਿਸ ਭਾਰਤ ਪਰਤ ਰਹੇ ਇਕ ਪੰਜਾਬੀ ਦੀ ਹਵਾਈ ਜਹਾਜ ਦੇ ਅੰਦਰ ਹੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਅੰਮ੍ਰਿਤਸਰ ਦੇ ਮਹਿਤਾ 'ਚ ਰਹਿਣ ਵਾਲੇ ਹੁਕਮ ਸਿੰਘ ਵਜੋਂ ਹੋਈ ਹੈ। ਹੁਕਮ ਸਿੰਘ ਚਾਰ ਮਹੀਨੇ ਪਹਿਲਾਂ ਹੀ ਮਲੇਸ਼ੀਆ ਗਿਆ ਸੀ।
- - - - - - - - - Advertisement - - - - - - - - -