ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ ਸੱਤ
ਏਬੀਪੀ ਸਾਂਝਾ | 25 Feb 2020 11:12 AM (IST)
ਜ਼ਾਫਰਾਬਾਦ ਤੇ ਮੌਜਪੁਰ 'ਚ ਕਈ ਗੱਡੀਆਂ, ਦੁਕਾਨਾਂ ਤੇ ਮਕਾਨਾਂ 'ਚ ਅੱਗ ਲਾ ਦਿੱਤੀ ਗਈ। ਝੜਪ ਦੌਰਾਨ ਇੱਕ ਕਾਂਸਟੇਬਲ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
ਨਵੀਂ ਦਿੱਲੀ: ਰਾਜਧਾਨੀ 'ਚ ਲਗਾਤਾਰ ਤਿੰਨ ਦਿਨ ਤੋਂ ਹਿੰਸਾ ਜਾਰੀ ਹੈ। ਬੀਤੇ ਦਿਨੀਂ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਇੱਕ ਹੈੱਡ ਕਾਂਸਟੇਬਲ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਮੌਜਪੁਰ 'ਚ ਪੱਥਰਬਾਜ਼ੀ ਕੀਤੀ ਗਈ ਅਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਅਗਜਨੀ ਕੀਤੀ। ਕੱਲ੍ਹ ਵੀ ਇਨ੍ਹਾਂ ਇਲਾਕਿਆਂ 'ਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸੀ।