ਬਜਟ 2020: ਕੇਜਰੀਵਾਲ ਨੇ ਕਿਹਾ- ਜਦੋਂ ਭਾਜਪਾ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ, ਤਾਂ ਕੀ ਬਾਅਦ 'ਚ ਵਾਅਦੇ ਨਿਭਾਵੇਗੀ?
ਏਬੀਪੀ ਸਾਂਝਾ | 01 Feb 2020 03:59 PM (IST)
Budget 2020: ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਮ ਬਜਟ 2020 ਬਾਰੇ ਕਿਹਾ ਕਿ ਸਵਾਲ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਜਦੋਂ ਭਾਜਪਾ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ, ਤਾਂ ਕੀ ਉਹ ਚੋਣਾਂ ਤੋਂ ਬਾਅਦ ਆਪਣਾ ਵਾਅਦਾ ਪੂਰਾ ਕਰੇਗੀ?
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਬਜਟ 2020 ਨੂੰ ਨਿਰਾਸ਼ਾ ਦੱਸਿਆ ਹੈ ਅਤੇ ਕਿਹਾ ਕਿ ਬਜਟ 'ਚ ਦਿੱਲੀ ਨਾਲ ਮਤਰਿਆ ਵਤੀਰਾ ਹੋਇਆ। ਉਨ੍ਹਾਂ ਕਿਹਾ, “ਦਿੱਲੀ ਨੂੰ ਬਜਟ ਤੋਂ ਵੱਡੀਆਂ ਉਮੀਦਾਂ ਸੀ। ਪਰ ਇੱਕ ਵਾਰ ਫਿਰ ਦਿੱਲੀ ਵਾਲਿਆਂ ਨਾਲ ਮਤਰਿਆ ਸਲੂਕ ਕੀਤਾ ਗਿਆ। ਦਿੱਲੀ ਭਾਜਪਾ ਦੀ ਤਰਜੀਹ 'ਚ ਨਹੀਂ ਆਉਂਦੀ, ਤਾਂ ਕਿਉਂ ਦਿੱਲੀ ਭਾਜਪਾ ਨੂੰ ਵੋਟ? ਸਵਾਲ ਇਹ ਵੀ ਹੈ ਕਿ ਜਦੋਂ ਭਾਜਪਾ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਨਿਰਾਸ਼ ਕਰ ਰਹੀ ਹੈ, ਤਾਂ ਕੀ ਉਹ ਚੋਣਾਂ ਤੋਂ ਬਾਅਦ ਆਪਣੇ ਵਾਅਦੇ ਪੂਰੇ ਕਰੇਗੀ?" ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਜਨਰਲ ਬਜਟ 2020 ਪੇਸ਼ ਕੀਤਾ। ਇਸ ਬਜਟ 'ਚ ਟੈਕਸ ਸਲੈਬਾਂ ਨੂੰ ਕਈ ਵੱਡੇ ਐਲਾਨਾਂ ਨਾਲ ਬਦਲਿਆ ਗਿਆ ਹੈ। ਸੀਤਾਰਮਨ ਨੇ ਟੈਕਸ ਅਦਾ ਕਰਨ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣ ਲਈ ਇੱਕ ਨਵੀਂ ਵਿਕਲਪਕ ਨਿੱਜੀ ਆਮਦਨੀ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ।