ਨਵੀਂ ਦਿੱਲੀ: ਦਿੱਲੀ 'ਚ ਅੱਜ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ। ਇਸ ਤੋਂ ਪਹਿਲਾਂ ਅੱਜ ਬੀਜੇਪੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਅਮਿਤ ਸਾਹ ਨੇ ਨਵੀਂ ਦਿੱਲੀ 'ਚ ਦਿੱਲੀ ਸਾਈਕ ਵਾਕ' ਸਮਾਗਮ ਦਾ ਉਦਘਾਟਨ ਕੀਤਾ। ਇਸ ਸਮਾਗਮ 'ਚ ਅਮਿਤ ਸ਼ਾਹ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਜੰਮਕੇ ਨਿਸ਼ਾਨਾ ਸਾਧਿਆ। ਸ਼ਾਹ ਨੇ ਕਿਹਾ ਕਿ ਇਸ ਵਾਰ ਦਿੱਲੀ ''ਆਪ' ਦਾ ਪੱਤਾ ਸਾਫ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰ ਦਿੱਲੀ ਦੀ ਜਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਨ।


ਅਮਿਤ ਸ਼ਾਹ ਨੇ ਕਿਹਾ, "ਦਿੱਲੀ 'ਚ ਇੱਕ ਸਾਈਕਲ ਵਾਲ ਦੀ ਕਲਪਨਾ ਕੀਤੀ ਗਈ ਹੈ। ਇਹ ਯੋਜਨਾ ਜਦੋਂ ਜ਼ਮੀਨ 'ਤੇ ਉਤਰੇਗੀ ਤਾਂ ਮੈਨੂੰ ਯਕੀਨ ਹੈ ਦਿੱਲੀ 'ਚ ਪ੍ਰਦਰਸ਼ਨ ਘੱਟ ਤੋਂ ਘੱਟ 20% ਘੱਟ ਜਾਵੇਗਾ"। ਉਨ੍ਹਾਂ ਅੱਗੇ ਕਿਹਾ, "ਜਦੋਂ ਦਿੱਲੀ 'ਚ ਇਹ ਨਵੇਂ ਰਸਤੇ 50 ਲੱਖ ਤੋਂ ਜ਼ਿਆਦਾ ਯਾਤਰੀ ਸਾਈਕਲ 'ਤੇ ਜਾਣਗੇ ਤਾਂ ਸਾਈਕਲ ਚਲਾਉਣਾ ਹੀ ਫੈਸ਼ਨ ਬਣ ਜਾਵੇਾਗ"

ਇਮ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, "ਦਿੱਲੀ 'ਚ ਆਪ ਪਾਰਟੀ ਦੀ ਸਰਕਾਰ ਨੇ ਸਭ ਤੋਂ ਜ਼ਿਆਦਾ ਦਿੱਲੀ ਦੇ ਗਰੀਬ ਅਤੇ ਪਿੰਡਾਂ ਦਾ ਨੁਕਸਾਨ ਕੀਤਾ ਹੈ"। ਉਨ੍ਹਾਂ ਕਿਹਾ, "ਕੇਜਰੀਵਾਲ ਜੀ ਤੁਹਾਡੇ ਦਿਲ 'ਚ ਡਰ ਹੈ ਕਿ ਜੇਕਰ ਆਯੁਸ਼ਮਾਨ ਯੋਜਨਾ ਦਿੱਲੀ 'ਚ ਸ਼ੁਰੂ ਹੋਈ ਤਾਂ ਦਿੱਲੀ ਦੀ ਜਨਤਾ ਅਤੇ ਮੋਦੀ ਜੀ 'ਚ ਇੱਕ ਕਨੈਕਸ਼ਨ ਬਣ ਜਾਵੇਗਾ। ਕੇਜਰੀਵਲ ਜੀ ਮੈਂ ਦੱਸ ਦਵਾਂ ਕਿ ਤੁਸੀਂ ਗਲਤ ਸੋਚ ਰਹੇ ਹੋ, ਮੇਲ ਤਾਂ ਹੋ ਚੁੱਕਿਆ ਅਤੇ ਦਿੱਲੀ ਦੀ ਜਨਤਾ ਮੋਦੀ ਜੀ ਦੇ ਨਾਲ ਹੈ"

ਇੰਨਾ ਹੀ ਨਹੀਂ ਅਮਿਤ ਸ਼ਾਹ ਨੇ ਕਿਹਾ, ਕੇਜਰੀਵਾਲ ਜੀ ਤੁਸੀਂ ਦਿੱਲੀ ਦੇ ਵਿਕਾਸ ਲਈ 15 ਲੱਖ ਸੀਸੀਟੀਵੀ ਕੇਮਰੇ ਲਗਵਾਏ ਸੀ, ਜਿਨ੍ਹਾਂ ਨੂੰ ਅੱਜ ਵੀ ਦਿੱਲੀ ਦੀ ਜਨਤਾ ਲੱਭ ਰਹੀ ਹੈ ਕੀ ਕਿੱਥੇ ਹਨ?" ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਮਹਿਜ਼ ਇਸ਼ਤੀਹਾਰ ਦੇ ਕੇ ਜਨਤਾ ਦੀ ਅੱਖਾਂ 'ਚ ਧੁੜ ਪਾਈ ਹੈ।