ਨਵੀਂ ਦਿੱਲੀ: ਲੌਕਡਾਊਨ-4 (Lockdown-4) ‘ਚ ਦਿੱਲੀ (Delhi) ਦੇ ਲੋਕ ਕੀ ਸਹੂਲਤ ਲੈ ਸਕਦੇ ਹਨ ਤੇ ਕਿਸ ਚੀਜ਼ ‘ਤੇ ਪਾਬੰਦੀ ਰਹੇਗੀ। ਸੀਐਮ ਕੇਜਰੀਵਾਲ ਨੇ ਵੀਰਵਾਰ ਨੂੰ ਇਸ ਦਾ ਸੰਕੇਤ ਦਿੱਤਾ। ਡਿਜੀਟਲ ਪ੍ਰੈੱਸ ਕਾਨਫਰੰਸ (Digital Press Conference) ਨੂੰ ਸੰਬੋਧਨ ਕਰਦਿਆਂ ਸੀਐਮ ਅਰਵਿੰਦ ਕੇਜਰੀਵਾਲ (CM Arvind Kejriwal) ਨੇ ਕਿਹਾ ਕਿ ਸਰਕਾਰ ਨੇ ਜਨਤਾ ਨੂੰ ਇੱਕ ਦਿਨ ਦਾ ਸਮਾਂ ਦੇ ਕੇ ਸੁਝਾਅ ਮੰਗੇ। ਪੰਜ ਲੱਖ ਤੋਂ ਵੱਧ ਲੋਕਾਂ ਨੇ ਆਪਣਾ ਸੁਝਾਅ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਨਾਈ ਦੀਆਂ ਦੁਕਾਨਾਂ, ਸਕੂਲ, ਹੋਟਲ ਤੇ ਸਿਨੇਮਾ ਹਾਲ ਖੋਲ੍ਹਣ ਦੇ ਹੱਕ ਵਿੱਚ ਨਹੀਂ ਹਨ। ਸੀਐਮ ਨੇ ਕਿਹਾ ਕਿ ਸੈਲੂਨ ਤੇ ਸਿਨੇਮਾ ਹਾਲ ਬਾਰੇ ਬਹੁਤੇ ਲੋਕਾਂ ਨੇ ਕਿਹਾ ਕਿ ਅਜੇ ਨਹੀਂ ਖੁੱਲ੍ਹਣੇ ਚਾਹੀਦੇ। ਬਹੁਤੇ ਲੋਕਾਂ ਨੇ ਕਿਹਾ ਕਿ ਨਾਈ ਦੀ ਦੁਕਾਨ ਨਹੀਂ ਖੁੱਲ੍ਹਣੀ ਚਾਹੀਦੀ, ਇਹ ਸਭ ਤੋਂ ਵੱਡਾ ਖ਼ਤਰਾ ਹੈ।

ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਵਿੱਚ ਬਹੁਤੇ ਲੋਕ ਸਕੂਲ-ਕਾਲਜ ਖੋਲ੍ਹਣ ਦੇ ਹੱਕ ਵਿੱਚ ਨਹੀਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਲੋਕਾਂ ਨੇ ਹੋਟਲ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਹੋਟਲ ਬੰਦ ਰਹਿਣਗੇ, ਹਾਲਾਂਕਿ ਰੈਸਟੋਰੈਂਟਾਂ ਨੂੰ ਹੋਮ ਡਲਿਵਰੀ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ।



ਜਨਤਾ ਵੱਲੋਂ ਆਏ ਮਸ਼ਵਰਿਆਂ ‘ਚ ਲੋਕਾਂ ਨੇ ਕਿਹਾ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਇਸ ਤਰ੍ਹਾਂ ਦੀ ਸਮੇਂ ਸੀਮਾ ਨਹੀਂ ਹੋਣੀ ਚਾਹੀਦੀ। ਲੋਕਾਂ ਦੀ ਇੱਕ ਆਮ ਸਹਿਮਤੀ ਹੈ ਕਿ ਜਿੰਨਾ ਖੁੱਲ੍ਹਿਆ ਜਾਵੇ, ਉਸ ‘ਚ ਸਰੀਰਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਮਾਸਕ ਲਾਜ਼ਮੀ ਹੈ।

ਇਨ੍ਹਾਂ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਸੁਝਾਅ ਦਿੱਤਾ ਕਿ ਆਟੋ ਅਤੇ ਟੈਕਸੀ ‘ਚ ਇੱਕ-ਇੱਕ ਸਵਾਰੀ ਹੋਣੀ ਚਾਹੀਦੀ ਹੈ। ਪਾਰਕ ‘ਚ ਸਵੇਰ ਦੀ ਸੈਰ ਦੀ ਪ੍ਰਮੀਸ਼ਨ ਹੋਣੀ ਚਾਹੀਦੀ ਹੈ। ਸ਼ਾਪਿੰਗ ਮਾਲ ਵੀ ਹੌਲੀ-ਹੌਲੀ ਖੁੱਲ੍ਹਣੇ ਚਾਹੀਦੇ ਨੇ। ਬੱਸਾਂ ਨੂੰ ਚਲਾਉਣਾ ਚਾਹੀਦਾ ਹੈ ਕਿਉਂਕਿ ਦਫਤਰ ਖੁੱਲੇ ਹਨ ਤੇ ਲੋਕਾਂ ਕੋਲ ਜਾਣ ਲਈ ਸਾਧਨ ਨਹੀਂ ਹਨ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਜਨਤਾ ਦੇ ਸੁਝਾਅ ਨਾਲ ਅੱਜ ਸ਼ਾਮ ਚਾਰ ਵਜੇ ਉਪ ਰਾਜਪਾਲ ਨਾਲ ਮੀਟਿੰਗ ਹੋਵੇਗੀ। ਬੈਠਕ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ, ਦਿੱਲੀ ਸਰਕਾਰ ਕੇਂਦਰ ਨੂੰ ਆਪਣਾ ਸੁਝਾਅ ਭੇਜੇਗੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਕੋਈ ਫੈਸਲਾ ਲਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904