ਨਵੀਂ ਦਿੱਲੀ: ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ (Parvesh Verma) ਨੇ ਵੀਰਵਾਰ ਨੂੰ ਆਪਣੇ ਟਵਿੱਟਰ (Twitter) ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿੱਚ ਲੋਕ ਲੌਕਡਾਊਨ (Lockdown) ਦੌਰਾਨ ਮਸਜਿਦ ਵਿੱਚ ਨਮਾਜ਼ ਅਦਾ ਕਰ ਰਹੇ ਹਨ। ਹੁਣ ਦਿੱਲੀ ਪੁਲਿਸ (Delhi police) ਨੇ ਭਾਜਪਾ ਸੰਸਦ ਮੈਂਬਰ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਹਾਲਾਂਕਿ, ਜਦੋਂ ਦਿੱਲੀ ਪੁਲਿਸ ਨੇ ਉਸ ਨੂੰ ਟਵਿੱਟਰ ‘ਤੇ ਜਵਾਬ ਦਿੱਤਾ ਤਾਂ ਉਸ ਨੇ ਕੁਝ ਸਮੇਂ ਬਾਅਦ ਆਪਣਾ ਟਵੀਟ ਡਿਲੀਟ ਕਰ ਦਿੱਤਾ।




ਡੀਸੀਪੀ ਪੂਰਬੀ ਦਿੱਲੀ ਨੇ ਪ੍ਰਵੇਸ਼ ਵਰਮਾ ਦੇ ਟਵੀਟ ਦਾ ਜਵਾਬ ਦਿੱਤਾ, “ਇਹ ਪੂਰੀ ਤਰ੍ਹਾਂ ਝੂਠੀ ਹੈ। ਅਫਵਾਹ ਫੈਲਾਉਣ ਲਈ ਭੈੜੇ ਮਨਸੂਬੇ ਨਾਲ ਇਹ ਪੁਰਾਣੀ ਵੀਡੀਓ ਵਰਤੀ ਜਾ ਰਹੀ ਹੈ। ਕ੍ਰਿਪਾ ਕਰਕੇ ਅਫਵਾਹ ਨੂੰ ਫੈਲਾਉਣ ਤੇ ਪੋਸਟ ਕਰਨ ਤੋਂ ਪਹਿਲਾਂ ਤੱਥਾਂ ਨੂੰ ਪੂਰਾ ਜਾਂਚ ਕਰੋ।"

ਪ੍ਰਵੇਸ਼ ਵਰਮਾ ਨੇ ਆਪਣੇ ਟਵੀਟ ‘ਚ ਦਾਅਵਾ ਕੀਤਾ, “ਕੋਈ ਵੀ ਧਰਮ ਕੋਰੋਨਾਵਾਇਰਸ ਦੇ ਚਲਦੇ ਇਨ੍ਹਾਂ ਹਰਕਤਾਂ ਦੀ ਇਜਾਜ਼ਤ ਦਿੰਦਾ ਹੈ? ਲੌਕਡਾਊਨ ਤੇ ਸਮਾਜਕ ਦੂਰੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਕੇਜਰੀਵਾਲ ਜਿਨ੍ਹਾਂ ਦੇ ਮੌਲਵੀਆਂ ਦੀ ਤਨਖਾਹ ਵਧਾ ਰਹੇ ਸੀ, ਉਨ੍ਹਾਂ ਦੀਆਂ ਤਨਖਾਹਾਂ ‘ਚ ਕਟੌਤੀ ਕਰ ਦਿਓ, ਇਹ ਰਹਕਤਾਂ ਆਪਣੇ ਆਪ ਬੰਦ ਹੋ ਜਾਣਗੀਆਂ ਜਾਂ ਤੁਸੀਂ ਦਿੱਲੀ ਨੂੰ ਢਾਹੁਣ ਦੀ ਸੋਂਹ ਖਾਈ ਹੈ?



ਦੱਸ ਦੇਈਏ ਕਿ ਇਸ ਵੀਡੀਓ ਦੀ ਜਾਂਚ ਏਬੀਪੀ ਨਿਊਜ਼ ਨੇ ਆਪਣੇ ਸ਼ੋਅ ‘ਸੱਚ ਦੀ ਕਾ ਸੈਂਸੈਕਸ’ ਵਿੱਚ ਵੀ ਕੀਤੀ ਸੀ। ਪ੍ਰਵੇਸ਼ ਵਰਮਾ ਤੋਂ ਇਲਾਵਾ ਇਸ ਵੀਡੀਓ ਨੂੰ ਕਈ ਹੋਰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਤੇ ਉਹੀ ਦਾਅਵਾ ਕੀਤਾ ਜੋ ਪ੍ਰਵੇਸ਼ ਵਰਮਾ ਨੇ ਕੀਤਾ। ਹਾਲਾਂਕਿ, ਦਿੱਲੀ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਲੌਕਡਾਊਨ ਦੌਰਾਨ ਨਮਾਜ਼ ਨਾਲ ਇਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904