ਇਸ ਲੌਕਡਾਊਨ ਨੂੰ ਖ਼ਤਮ ਕਰਨ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਵਿੱਚ ਮਾਲ, ਦੁਕਾਨਾਂ ਤੇ ਰੈਸਟੋਰੈਂਟ ਖੋਲ੍ਹੇ ਜਾ ਰਹੇ ਹਨ ਪਰ ਉਨ੍ਹਾਂ ਨੂੰ ਸਮਾਜਕ ਦੂਰੀ ਦੀ ਪਾਲਣਾ ਕਰਨੀ ਪਏਗੀ। ਇਕੋ ਜਗ੍ਹਾ ‘ਤੇ 10 ਤੋਂ ਜ਼ਿਆਦਾ ਲੋਕਾਂ ਦੇ ਇਕੱਠ 'ਤੇ ਪਾਬੰਦੀ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਕਾਫ਼ੀ ਹੱਦ ਤੱਕ ਕੋਰੋਨਾ ਨੂੰ ਕੰਟਰੋਲ ਕਰਨ ‘ਚ ਕਾਮਯਾਬ ਰਿਹਾ ਹੈ। ਇੱਥੇ ਕੋਵਿਡ-19 ਸੰਕਰਮਣ ਦੇ 1497 ਮਾਮਲੇ ਸੀ ਜਦੋਂ ਕਿ 21 ਲੋਕਾਂ ਦੀ ਮੌਤ ਹੋਈ।
ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦਾ ਕਹਿਣਾ ਹੈ ਕਿ ਵਾਇਰਸ ਕਰਕੇ ਸਭ ਤੋਂ ਜ਼ਿਆਦਾ ਆਰਥਿਕ ਸਥਿਤੀ ਵਾਲੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਸਰਦੀਆਂ ਬਹੁਤ ਮੁਸ਼ਕਲ ਵਾਲੀਆਂ ਹੋਣ ਜਾ ਰਹੀਆਂ ਹਨ ਪਰ ਹਰ ਸਰਦੀਆਂ ਤੋਂ ਬਾਅਦ ਬਸੰਤ ਆਉਂਦੀ ਹੈ ਤੇ ਜੇ ਅਸੀਂ ਸਹੀ ਫੈਸਲਾ ਲੈਂਦੇ ਹਾਂ, ਤਾਂ ਅਸੀਂ ਦੇਸ਼ ਦੇ ਨਾਗਰਿਕਾਂ ਨੂੰ ਕੰਮ ‘ਤੇ ਵਾਪਸ ਲੈ ਸਕਦੇ ਹਾਂ। ਸਾਡੀ ਆਰਥਿਕਤਾ ਇੱਕ ਵਾਰ ਫਿਰ ਤੇਜ਼ੀ ਲਿਆਵੇਗੀ।”- ਜੈਸਿੰਡਾ ਆਡਰਨ, ਪ੍ਰਧਾਨ ਮੰਤਰੀ, ਨਿਊਜ਼ੀਲੈਂਡ
ਇਸੇ ਤਰ੍ਹਾਂ ਆਸਟਰੇਲੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਨੇ ਮੰਗਲਵਾਰ ਤੋਂ ਧਾਰਮਿਕ ਸਮਾਗਮਾਂ ਅਤੇ ਕਮਿਊਨਿਟੀ ਖੇਡਾਂ ‘ਤੇ ਪਾਬੰਦੀਆਂ ‘ਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਸਭ ਤੋਂ ਵੱਧ ਅਬਾਦੀ ਵਾਲੀ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਸਕੂਲਾਂ ‘ਚ ਸੋਮਵਾਰ ਤੋਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਉਧਰ ਫਰਾਂਸ ਵਿਚ ਵੀ ਅੱਠ ਹਫ਼ਤਿਆਂ ਬਾਅਦ ਸੋਮਵਾਰ ਤੋਂ ਗੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ, ਫੈਕਟਰੀਆਂ ਤੇ ਹੋਰ ਕਾਰੋਬਾਰ ਮੁੜ ਖੁੱਲ੍ਹ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904