ਪ੍ਰਿਆਗਰਾਜ: ਸ਼ਹਿਰ ਦੇ ਧੁਮੰਗੰਜ ਥਾਣਾ ਅਧੀਨ ਪੈਂਦੇ ਪ੍ਰੀਤਮ ਨਗਰ ਵਿੱਚ ਵੀਰਵਾਰ ਨੂੰ ਦਿਨ ਦਿਹਾੜੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਹੱਤਿਆ ਦੀ ਗੁਥੀ ਪ੍ਰਿਆਗਰਾਜ ਪੁਲਿਸ ਨੇ ਦੇਰ ਸ਼ਾਮ ਤੱਕ ਸੁਲਝਾਈ ਲਈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਮ੍ਰਿਤਕ ਤੁਲਸੀਦਾਸ ਕੇਸਰਵਾਨੀ ਦੇ ਪੁੱਤਰ ਨੇ ਹੀ ਕਥਿਤ ਤੌਰ ਤੇ ਇਸ ਕਤਲੇਆਮ ਲਈ ਸੁਪਾਰੀ ਦਿੱਤਾ ਸੀ।




ਜਾਣਕਾਰੀ ਮੁਤਾਬਕ ਤੁਲਸੀਦਾਸ ਦੇ ਪੁੱਤਰ ਆਤਿਸ਼ ਨੇ ਇਸ ਵਾਰਦਾਤ ਦੀ ਸਾਜਿਸ਼ ਰਚੀ ਸੀ ਅਤੇ ਉਸਨੇ ਤਿੰਨ ਬੰਦਿਆਂ ਨੂੰ ਅੱਠ ਲੱਖ ਰੁਪਏ ਸੁਪਾਰੀ ਦਿੱਤੀ ਸੀ। ਪੁਲਿਸ ਨੇ ਤੁਲਸੀਦਾਸ ਦੇ ਪੁੱਤਰ ਆਤੀਸ਼ ਅਤੇ ਕਤਲ ਦੇ ਦੋਸ਼ੀ ਅਨੁਜ ਸ੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਹੈ। ਦੋ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।




ਸੀਨੀਅਰ ਪੁਲਿਸ ਕਪਤਾਨ ਸਤਯਾਰਥ ਅਨਿਰੁਧ ਪੰਕਜ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਆਤਿਸ਼ ਨੇ ਇੱਕ ਮੁਲਜ਼ਮ ਨੂੰ ਘਰ ਅੰਦਰ ਵਾੜ ਕੇ ਖੁਦ ਬੈਂਕ ਚਲਾ ਗਿਆ ਸੀ। ਤੁਲਸੀਦਾਸ ਕੇਸਰਵਾਨੀ (65 ਸਾਲ), ਉਸ ਦੀ ਪਤਨੀ ਕਿਰਨ ਕੇਸਰਵਾਨੀ (60 ਸਾਲ), ਨੂੰਹ ਪ੍ਰਿਯੰਕਾ (22 ਸਾਲ) ਤੇ ਬੇਟੀ ਨਿਹਾਰੀਕਾ ਉਰਫ਼ ਗੁਡੀਆ (37 ਸਾਲ) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ।



ਪੁਲਿਸ ਮੁਤਾਬਕ "ਅਤੀਸ਼ ਕੇਸਰਵਾਨੀ ਨੇ ਦੱਸਿਆ ਕਿ ਉਹ ਦੁਪਹਿਰ ਢੇਡ ਵਜੇ ਬੈਂਕ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਉਹ ਦਰਵਾਜ਼ਾ ਭੰਨ ਘਰ ਦੇ ਅੰਦਰ ਦਾਖਲ ਹੋਇਆ ਤਾਂ ਉਸਨੇ ਜ਼ਮੀਨ 'ਤੇ ਦੋ ਲਾਸ਼ਾਂ ਵੇਖੀਆਂ ਅਤੇ ਫਿਰ ਪਹਿਲੀ ਮੰਜ਼ਲ ਤੇ ਗਿਆ ਜਿਥੇ ਉਸਨੇ ਤੀਜੀ ਲਾਸ਼ ਵੇਖੀ।"



ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ

ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ

ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ