ਨਵੀਂ ਦਿੱਲੀ: ਦੇਸ਼ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਹੁਣ ਦਿਲ ਦਹਿਲਾ ਦੇਣ ਵਾਲੀ ਬਣ ਗਈ ਹੈ। ਉੱਤਰ-ਪੂਰਬੀ ਇਲਾਕੇ 'ਚ ਹਿੰਸਾ ਨਾਲ ਲਗਾਤਾਰ ਮੌਤਾਂ ਦੀ ਗਿਣਤੀ ਵਧ ਰਹੀ ਹੈ। ਹੁਣ ਗੋਕੁਲਪੁਰੀ ਇਲਾਕੇ 'ਚ ਸਥਿਤ ਨਾਲ਼ੇ 'ਚੋਂ ਇੱਕ ਹੋਰ ਲਾਸ਼ ਬਰਾਮਦ ਹੋਈ ਹੈ।
ਬਦਬੂ ਆਉਣ 'ਤੇ ਲੋਕਾਂ ਨੇ ਪੁਲਿਸ ਨੂੰ ਜਾਣਕਾਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸਰਚ ਆਪਰੇਸ਼ਨ ਕਰਕੇ ਲਾਸ਼ ਨੂੰ ਬਰਾਮਦ ਕੀਤਾ। ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 43 ਤੱਕ ਪਹੁੰਚ ਗਈ ਹੈ। ਫਿਲਹਾਲ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਲਾਸ਼ ਦੀ ਪਛਾਣ ਨਹੀਂ ਹੋ ਸਕੀ।
ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਇਸ ਨਾਲ਼ੇ 'ਚੋਂ ਵੱਖ-ਵੱਖ ਇਲਾਕਿਆਂ 'ਚ ਤਿੰਨ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਆਈਬੀ ਕਾਂਸਟੇਬਲ ਅੰਕਿਤ ਦੀ ਲਾਸ਼ ਵੀ ਇਸ ਹੀ ਨਾਲ਼ੇ ਦੇ ਚਾਂਦ ਬਾਗ ਇਲਾਕੇ ਤੋਂ ਬਰਾਮਦ ਹੋਈ ਸੀ।
ਦਿੱਲੀ 'ਚ ਦੰਗਿਆਂ ਦਾ ਕਹਿਰ, ਨਾਲਿਆਂ 'ਚੋਂ ਮਿਲ ਰਹੀਆਂ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ ਹੋਈ 43
ਏਬੀਪੀ ਸਾਂਝਾ
Updated at:
01 Mar 2020 04:45 PM (IST)
ਦੇਸ਼ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਹੁਣ ਦਿਲ ਦਹਿਲਾ ਦੇਣ ਵਾਲੀ ਬਣ ਗਈ ਹੈ। ਉੱਤਰ-ਪੂਰਬੀ ਇਲਾਕੇ 'ਚ ਹਿੰਸਾ ਨਾਲ ਲਗਾਤਾਰ ਮੌਤਾਂ ਦੀ ਗਿਣਤੀ ਵਧ ਰਹੀ ਹੈ। ਹੁਣ ਗੋਕੁਲਪੁਰੀ ਇਲਾਕੇ 'ਚ ਸਥਿਤ ਨਾਲ਼ੇ 'ਚੋਂ ਇੱਕ ਹੋਰ ਲਾਸ਼ ਬਰਾਮਦ ਹੋਈ ਹੈ।
- - - - - - - - - Advertisement - - - - - - - - -