ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ (DU) ਜੁਲਾਈ ਵਿੱਚ ਯੂਜੀ (UG) ਅਤੇ ਪੋਸਟ ਗ੍ਰੈਜੂਏਟ (PG) ਦੀ ਪ੍ਰੀਖਿਆ ਕਰੇਗੀ। ਸਕੂਲ ਆਫ਼ ਓਪਨ ਲਰਨਿੰਗ (SOL) ਅਤੇ ਨਾਨ-ਕਾਲਜੀਏਟ ਵੂਮੈਨ ਐਜੁਕੇਸ਼ਨ ਬੋਰਡ (NCWEB) ਸਣੇ ਸਾਰੇ ਵਿਦਿਆਰਥੀਆਂ ਦੀ ਪ੍ਰੀਖਿਆ 1 ਜੁਲਾਈ ਤੋਂ ਆਯੋਜਤ ਕੀਤੀ ਜਾਏਗੀ। ਦਿੱਲੀ ਯੂਨੀਵਰਸਿਟੀ ਦੇ ਨੋਟਿਸ ਮੁਤਾਬਕ, ਸਾਰੀਆਂ ਪ੍ਰੀਖਿਆਵਾਂ ਤਿੰਨ ਸ਼ਿਫਟਾਂ ਵਿੱਚ ਹੋਣਗੀਆਂ। ਇੰਨਾ ਹੀ ਨਹੀਂ, ਐਤਵਾਰ ਨੂੰ ਵੀ ਪ੍ਰੀਖਿਆਵਾਂ ਹੋਣਗੀਆਂ।


ਦੂਜੇ ਪਾਸੇ, ਇਹ ਖ਼ਬਰ ਹੈ ਕਿ ਦਿੱਲੀ ਯੂਨੀਵਰਸਿਟੀ ਹੁਣ ਸਮੈਸਟਰ ਦੀ ਪ੍ਰੀਖਿਆ ਲਈ ਆਨਲਾਈਨ ਓਪਨ ਬੁੱਕ ਐਗਜ਼ਾਮਿਨੇਸ਼ਨ (DU Online Exam) ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ।

ਓਪਨ ਬੁੱਕ ਐਗਜ਼ਾਮਿਨੇਸ਼ਨ ਕੀ ਹੈ?

ਓਪਨ ਬੁੱਕ ਐਗਜ਼ਾਮਿਨੇਸ਼ਨ (DU Open Book Examination) ‘ਚ ਵਿਦਿਆਰਥੀਆਂ ਨੂੰ ਆਨਲਾਈਨ ਪ੍ਰਸ਼ਨ ਪੱਤਰ ਦਿੱਤਾ ਜਾਵੇਗਾ, ਜਿਸ ਨੂੰ ਉਨ੍ਹਾਂ ਨੂੰ ਡਾਊਨਲੋਡ ਕਰਕੇ ਹੱਲ ਕਰਨਾ ਹੋਵੇਗਾ। ਵਿਦਿਆਰਥੀਆਂ ਨੂੰ ਪੇਪਰ ਕਰਨ ਲਈ 2 ਘੰਟੇ ਦਿੱਤੇ ਜਾਣਗੇ।

ਓਪਨ ਬੁੱਕ ਐਗਜ਼ਾਮਿਨੇਸ਼ਨ ਦੀ ਧਾਰਨਾ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਜਿਸ ਨੂੰ ਹੱਲ ਕਰਨ ਲਈ ਵਿਦਿਆਰਥੀ ਕਿਤਾਬਾਂ, ਨੋਟਾਂ ਅਤੇ ਹੋਰ ਅਧਿਐਨ ਸਮੱਗਰੀ ਦੀ ਮਦਦ ਲੈ ਸਕਦੇ ਹਨ। ਪ੍ਰੀਖਿਆ ਤੋਂ ਇਲਾਵਾ ਪ੍ਰਸ਼ਨ ਪੱਤਰ ਨੂੰ ਡਾਊਨਲੋਡ ਕਰਨ ਅਤੇ ਉੱਤਰ ਸ਼ੀਟ ਨੂੰ ਅਪਲੋਡ ਕਰਨ ਲਈ 1 ਘੰਟੇ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 3 ਘੰਟੇ ਦੇ ਅੰਦਰ-ਅੰਦਰ ਪੋਰਟਲ ‘ਤੇ ਉੱਤਰ ਸ਼ੀਟਾਂ ਨੂੰ ਅਪਲੋਡ ਕਰਨਾ ਪਏਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI