ਖ਼ਬਰਾਂ ਮੁਤਾਬਕ ਅਰਵਿੰਦ ਕੇਜਰੀਵਾਲ ਦੇ ਘਰ ਸਵੇਰੇ 10.30 ਵਜੇ ਇੱਕ ਬੈਠਕ ਬੁਲਾਈ ਗਈ ਹੈ। ਕੇਜਰੀਵਾਲ ਦੇ ਟਵੀਟ ਤੋਂ ਬਾਅਦ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀ ਇੱਕ ਟਵੀਟ ਕੀਤਾ। ਮਿਸ਼ਰਾ ਨੇ ਲਿਖਿਆ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੁਸੀਂ ਅੱਜ ਮੀਟਿੰਗ ਕਰ ਰਹੇ ਹੋ, ਤਿੰਨ ਗੱਲਾਂ ਦਾ ਧਿਆਨ ਰੱਖੋ-
1. ਅਪੀਲ ਕਰੋ- ਸ਼ਾਹੀਨ ਬਾਗ, ਜ਼ਫ਼ਰਾਬਾਦ, ਚੰਦ ਬਾਗ ਸਮੇਤ ਦਿੱਲੀ ਦੀਆਂ ਸਾਰੀਆਂ ਸੜਕਾਂ ਖਾਲੀ ਹੋਣ।
2. ਸੀਏਏ ਖਿਲਾਫ ਪ੍ਰਸਤਾਵ ਦਿੱਲੀ ਅਸੈਂਬਲੀ ਵਿਚ ਨਹੀਂ ਆਉਣਾ ਚਾਹੀਦਾ।
3. ਗੋਲੀਆਂ ਚਲਾਉਣ ਵਾਲੇ ਸ਼ਾਹਰੁਖ ਵਿਰੁੱਧ ਜ਼ਰੂਰ ਬੋਲਣਾ।
ਦੱਸ ਦਇਏ ਕਿ ਰਾਜਧਾਨੀ 'ਚ ਲਗਾਤਾਰ ਤਿੰਨ ਦਿਨ ਤੋਂ ਹਿੰਸਾ ਜਾਰੀ ਹੈ। ਬੀਤੇ ਦਿਨੀਂ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਇੱਕ ਹੈੱਡ ਕਾਂਸਟੇਬਲ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਮੌਜਪੁਰ 'ਚ ਪੱਥਰਬਾਜ਼ੀ ਕੀਤੀ ਗਈ ਅਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਅਗਜਨੀ ਕੀਤੀ। ਕੱਲ੍ਹ ਵੀ ਇਨ੍ਹਾਂ ਇਲਾਕਿਆਂ 'ਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਸੀ। ਹਿੰਸਾ ਦੇ ਮੱਦੇਨਜ਼ਰ ਅੱਜ ਦਿੱਲੀ ਦੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।