ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਉੱਤਰ ਪੂਰਬ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰੇ 'ਚ ਉਨ੍ਹਾਂ ਨਾਲ ਦਿੱਲੀ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ, ਆਈਬੀ ਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸੀ। ਸੂਤਰ ਦੱਸਦੇ ਹਨ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੰਗਲਵਾਰ ਰਾਤ ਨੂੰ ਇੱਕ ਹੋਰ ਬੈਠਕ ਹੋਈ, ਜਿਸ ਤੋਂ ਬਾਅਦ ਐਨਐਸਏ ਅਜੀਤ ਡੋਵਾਲ ਨੂੰ ਦੰਗਾ ਪ੍ਰਭਾਵਤ ਇਲਾਕਿਆਂ ਦਾ ਨਿਰੀਖਣ ਕਰਨ ਲਈ ਕਿਹਾ ਗਿਆ।
ਅਜੀਤ ਡੋਵਾਲ ਪਹਿਲਾਂ ਉੱਤਰ-ਪੂਰਬੀ ਜ਼ਿਲ੍ਹਾ ਡੀਸੀਪੀ ਦਫਤਰ ਪਹੁੰਚੇ ਤੇ ਤਕਰੀਬਨ ਇੱਕ ਘੰਟਾ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਡੋਵਾਲ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਦੀ ਗੱਡੀ 'ਤੇ ਸਵਾਰ ਹੋਏ ਤੇ ਪੂਰੇ ਕਾਫਲੇ ਨਾਲ ਉੱਤਰ ਪੂਰਬੀ ਜ਼ਿਲ੍ਹੇ ਦੇ ਉਨ੍ਹਾਂ ਖੇਤਰਾਂ 'ਚ ਗਏ ਜਿੱਥੇ ਦੰਗੇ ਹੋਏ ਸੀ।
ਪਹਿਲਾਂ ਉਹ ਜ਼ਫ਼ਰਾਬਾਦ ਗਏ। ਉੱਥੋਂ ਉਹ ਮੌਜਪੁਰ ਪਹੁੰਚੇ ਤੇ ਫੇਰ ਮੌਜਪੁਰ ਤੋਂ ਕਬੀਰ ਨਗਰ ਤੇ ਕਾਰਦਮਪੁਰੀ ਗਏ। ਇਸ ਤੋਂ ਬਾਅਦ, ਉਹ ਗੋਕੁਲਪੁਰੀ ਹੁੰਦੇ ਹੋਏ ਭਜਨਪੁਰਾ ਤੇ ਉੱਥੋਂ ਕਰਾਵਲ ਨਗਰ, ਚਾਂਦਬਾਗ ਦਾ ਦੌਰਾ ਕੀਤਾ ਤੇ ਵਾਪਸ ਸੀਲਮਪੁਰ ਵਿਖੇ ਡੀਸੀਪੀ ਦਫ਼ਤਰ ਚਲੇ ਗਏ।
ਮੰਗਲਵਾਰ ਰਾਤ ਨੂੰ ਦਿੱਲੀ ਫਾਇਰ ਸਰਵਿਸ ਨੂੰ ਉੱਤਰ ਪੂਰਬੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਫਾਇਰ ਕਾਲ ਵੀ ਆਈਆਂ। ਫਾਇਰ ਸਰਵਿਸ ਦੇ ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਕਾਲ ਬ੍ਰਹਮਾਪੁਰੀ, ਮੁਸਤਫਾਬਾਦ, ਸ਼ਿਵ ਵਿਹਾਰ ਆਦਿ ਇਲਾਕਿਆਂ ਤੋਂ ਆਈਆਂ ਜਿੱਥੇ ਫਾਇਰ ਸਰਵਿਸ ਦੇ ਵਾਹਨ ਵੀ ਭੇਜੇ ਗਏ।
ਦਿੱਲੀ ਹਿੰਸਾ ਰੋਕਣ ਲਈ ਅਜੀਤ ਡੋਵਾਲ ਹੱਥ ਕਮਾਨ, ਪੁਲਿਸ ਨੂੰ ਦਿੱਤੀ ਖੁੱਲ੍ਹੀ ਛੁੱਟੀ
ਏਬੀਪੀ ਸਾਂਝਾ
Updated at:
26 Feb 2020 11:28 AM (IST)
ਡੋਵਾਲ ਪਹਿਲਾਂ ਉੱਤਰ-ਪੂਰਬੀ ਜ਼ਿਲ੍ਹਾ ਡੀਸੀਪੀ ਦਫ਼ਤਰ ਪਹੁੰਚੇ ਤੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੰਗਲਵਾਰ ਰਾਤ ਨੂੰ ਦਿੱਲੀ ਫਾਇਰ ਸਰਵਿਸ ਨੂੰ ਉੱਤਰ ਪੂਰਬੀ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਫਾਇਰ ਕਾਲ ਆਉਂਦੀਆਂ ਰਹੀਆਂ।
- - - - - - - - - Advertisement - - - - - - - - -