ਨਵੀਂ ਦਿੱਲੀ: ਕਾਨੂੰਨ ਮੰਤਰਾਲੇ (department of legal affairs) ਦੇ ਇੱਕ ਅਧਿਕਾਰੀ ਨੂੰ ਕੋਰੋਨਵਾਇਰਸ (covid-19) ਤੋਂ ਸੰਕਰਮਿਤ ਹੋਣ ਤੋਂ ਬਾਅਦ ਸ਼ਾਸਤਰੀ ਭਵਨ (Shastri Bhavan) ਦੀ ਇੱਕ ਮੰਜ਼ਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸਰਕਾਰੀ ਇਮਾਰਤ ਵਿੱਚ ਕਈ ਮੰਤਰਾਲਿਆਂ ਦੇ ਦਫ਼ਤਰ ਹਨ। ਇਹ ਲੁਟੀਅਨ ਜ਼ੋਨ ਦੀ ਦੂਜੀ ਸਰਕਾਰੀ ਇਮਾਰਤ ਹੈ, ਜਿਸ ਦੇ ਇੱਕ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ ਹੈ। ਨੀਤੀ ਆਯੋਗ ਦੀ ਇਮਾਰਤ ਨੂੰ ਪਿਛਲੇ ਮਹੀਨੇ ਸੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰੋਟੋਕੋਲ ਮੁਤਾਬਕ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਸ਼ਾਸਤਰੀ ਭਵਨ ਵਿੱਚ ਚੌਥੀ ਮੰਜ਼ਲ ਦੇ ‘ਏ’ ਵਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਸੰਕਰਮਣ ਮੁਕਤ ਬਣਾਇਆ ਜਾ ਰਿਹਾ ਹੈ। ਕਈ ਗੇਟ ਤੇ ਐਲੀਵੇਟਰ ਵੀ ਬੁੱਧਵਾਰ ਤੱਕ ਬੰਦ ਰਹਿਣਗੇ। ਨੀਤੀ ਆਯੋਗ ਤੋਂ ਪਹਿਲਾਂ ਰਾਜੀਵ ਗਾਂਧੀ ਭਵਨ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ ਦੋ ਕੇਸ ਮਿਲੇ ਸੀ। ਇਸ ਤੋਂ ਬਾਅਦ ਇਮਾਰਤ ਨੂੰ ਸੰਕਰਮ ਰਹਿਤ ਕਰਨ ਲਈ ਸੀਲ ਕਰ ਦਿੱਤਾ ਗਿਆ। ਇਸ ਇਮਾਰਤ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਹੈ।

ਇਸੇ ਤਰ੍ਹਾਂ ਦੇ ਹੋਰ ਮਾਮਲਿਆਂ, ਹਾਲ ਹੀ ‘ਚ ਸੀਆਰਪੀਐਫ ਹੈੱਡਕੁਆਰਟਰ ਤੇ ਬੀਐਸਐਫ ਦੇ ਹੈੱਡਕੁਆਰਟਰ ਦੇ ਇੱਕ ਹਿੱਸੇ ਨੂੰ ਸੀਲ ਕਰ ਦਿੱਤਾ ਗਿਆ। ਇਹ ਇਮਾਰਤਾਂ ਰਾਸ਼ਟਰੀ ਰਾਜਧਾਨੀ ਦੇ ਸੀਜੀਓ ਕੰਪਲੈਕਸ ਵਿਚ ਹਨ।