ਸ੍ਰੀਨਗਰ: ਜੰਮੂ-ਕਸ਼ਮੀਰ (Jammu Kashmir) ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ (Dilbag Singh) ਨੇ ਵੱਡਾ ਖੁਲਾਸਾ ਕੀਤਾ ਹੈ। ਦਿਲਬਾਗ ਸਿੰਘ ਮੁਤਾਬਕ, ਪਾਕਿਸਤਾਨੀ ਅੱਤਵਾਦੀ ਕੈਂਪਾਂ ‘ਚ ਕੋਰੋਨਾ (Coronavirus) ਫੈਲ ਗਿਆ ਹੈ। ਹੁਣ ਪਾਕਿਸਤਾਨ ਇਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਕਸ਼ਮੀਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਡੀਜੀਪੀ ਦਿਲਬਾਗ ਸਿੰਘ ਨੇ ਇਹ ਪ੍ਰਗਟਾਵਾ ਅੱਜ ਪੁਲਿਸ ਸਿਖਲਾਈ ਸਕੂਲ ਵਿੱਚ ਕੋਰੋਨਾ ਵਾਰਡ ਦੇ ਨਿਰੀਖਣ ਦੌਰਾਨ ਕੀਤਾ। ਦਿਲਬਾਗ ਸਿੰਘ ਮੁਤਾਬਕ ਪਾਕਿਸਤਾਨ ਨੇ ਕਸ਼ਮੀਰ ਘਾਟੀ ‘ਚ ਅਜਿਹੇ ਅੱਤਵਾਦੀਆਂ ਨੂੰ ਵੱਡੀ ਗਿਣਤੀ ‘ਚ ਭੇਜਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਕੋਰੋਨਾ ਪਾਕਿਸਤਾਨ ‘ਚ ਅੱਤਵਾਦੀ ਕੈਂਪਾਂ ‘ਚ ਫੈਲ ਗਿਆ ਹੈ। ਹੁਣ ਪਾਕਿਸਤਾਨ ਕੋਰੋਨਾ ਦੇ ਅੱਤਵਾਦੀ ਮਰੀਜਾਂ ਨੂੰ ਵੀ ਐਕਸਪੋਰਟ ਕਰੇਗਾ ਤੇ ਇੱਥੋਂ ਦੇ ਲੋਕਾਂ ‘ਚ ਸੰਕਰਮ ਫੈਲਾਵੇਗਾ।
ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਇੱਕ ਅੱਤਵਾਦੀ ਦਾ ਫੋਨ ਟੈਪ ਕੀਤਾ ਸੀ ਜਿਸ ‘ਚ ਇਸ ਅੱਤਵਾਦੀ ਨੇ ਦੱਖਣੀ ਕਸ਼ਮੀਰ ‘ਚ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ। ਫੋਨ ਵਿੱਚ ਅੱਤਵਾਦੀ ਨੇ ਖੁਲਾਸਾ ਕੀਤਾ ਸੀ ਕਿ ਕੈਂਪ ‘ਚ ਬਹੁਤ ਸਾਰੇ ਅੱਤਵਾਦੀ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ ਤੇ ਪਾਕਿਸਤਾਨੀ ਫੌਜ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ।
ਫੋਨ ਕਾਲ ‘ਚ ਇਹ ਵੀ ਦੱਸਿਆ ਗਿਆ ਕਿ ਅਜਿਹੀ ਸਥਿਤੀ ‘ਚ ਪਾਕਿ ਸੈਨਾ ਅੱਤਵਾਦੀਆਂ ਨੂੰ ਦਵਾਈ ਦੇ ਬਦਲੇ ‘ਚ ਸਿਰਫ ਹਥਿਆਰ ਦੇ ਕੇ ਸਰਹੱਦ ਪਾਰ ਕਰਨ ਲਈ ਕਹਿ ਰਹੀ ਹੈ।
ਕੋਰੋਨਾ ਅੱਤਵਾਦ ਹਮਲੇ ਦਾ ਖਤਰਾ! ਕੋਰੋਨਾ ਪੀੜਤ ਅੱਤਵਾਦੀ ਭਾਰਤ ਭੇਜਣ ਦੀ ਤਿਆਰੀ
ਏਬੀਪੀ ਸਾਂਝਾ
Updated at:
22 Apr 2020 04:02 PM (IST)
ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਦਿਲਬਾਗ ਸਿੰਘ ਮੁਤਾਬਕ, ਪਾਕਿਸਤਾਨੀ ਅੱਤਵਾਦੀ ਕੈਂਪਾਂ ‘ਚ ਕੋਰੋਨਾ ਫੈਲ ਗਿਆ ਹੈ। ਹੁਣ ਪਾਕਿਸਤਾਨ ਇਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਕਸ਼ਮੀਰ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ।
- - - - - - - - - Advertisement - - - - - - - - -