ਚੰਡੀਗੜ੍ਹ: ਡਾਇਰੈਕਟਰ ਆਫ ਗਵਰਨੈਂਸ ਰਿਫਾਰਮਸ, ਪੰਜਾਬ ਨੇ ਮੈਨੇਜਰ ਤੇ ਟੈਕਨੀਕਲ ਅਸਿਸਟੈਂਟ ਦੀਆਂ 324 ਅਸਾਮੀਆਂ ਲਈ ਸੱਦਾ ਦਿੱਤਾ ਹੈ। ਅਪਲਾਈ ਕਰਨ ਲਈ ਆਖਰੀ ਤਰੀਕ 21 ਫਰਵਰੀ 2020 ਹੈ। ਸੰਸਥਾ ਦੀ ਵੈੱਬਸਾਈਟ www.dgrpunjab.gov.in.विस्तार 'ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।

ਡੀਜੀਆਰ, ਪੰਜਾਬ 'ਚ ਨਿਕਲੀਆਂ ਅਸਾਮੀਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ:

ਸੀਨੀਅਰ ਸਿਸਟਮ ਮੈਨੇਜਰ-2 ਪੋਸਟਾਂ

ਸਿਸਟਮ ਮੈਨੇਜਰ-19 ਪੋਸਟਾਂ

ਅਸਿਟੇਂਟ ਮੈਨੇਜਰ-57 ਪੋਸਟਾਂ

ਟੈਕਨੀਕਲ ਅਸਿਟੈਂਟ-246 ਪੋਸਟਾਂ

ਇਨ੍ਹਾਂ ਪੋਸਟਾਂ ਲਈ ਜ਼ਰੂਰੀ ਹੈ ਕਿ ਉਮੀਦਵਾਰ ਦੇ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸੂਚਨਾ ਟੈਕਨਾਲਜੀ/ਇਲੈਕਟ੍ਰਾਨਿਕਸ ਤੇ ਸੰਚਾਰ/ਕੰਪਿਊਟਰ ਵਿਗਿਆਨ 'ਚ ਬੀਏ ਜਾਂ ਬੀਟੈਕ ਦੀ ਡਿਗਰੀ ਹੋਵੇ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਐਪਲੀਕੇਸ਼ਨ 'ਚ ਮਾਸਟਰ ਡਿਗਰੀ ਹੋਵੇ ਜਾਂ ਐਮਬੀਏ ਕੀਤੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਪੋਸਟਾਂ ਲਈ 18 ਤੋਂ 34 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਡੀਜੀਆਰ 'ਚੋਂ ਨਿਕਲੀਆਂ ਵੈਕੇਂਸੀਆਂ ਲਈ ਸੈਲਰੀ ਕੁਝ ਇਸ ਤਰ੍ਹਾਂ ਹੈ:

ਸੀਨੀਅਰ ਸਿਸਟਮ ਮੈਨੇਜਰ-1,25,000 ਰੁਪਏ

ਸਿਸਟਮ ਮੈਨੇਜਰ-85,000 ਰੁਪਏ

ਅਸਿਟੈਂਟ ਮੈਨੇਜਰ-55,000 ਰੁਪਏ

ਟੈਕਨੀਕਲ ਅਸਿਟੈਂਟ-35,000