ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਹਵਾਈ ਅੱਡੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸਪਾਈਸ ਜੈੱਟ ਦੀ ਉਡਾਣ ਰਾਹੀਂ ਅਟੈਚੀ ‘ਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਹਾਰਾਸ਼ਟਰ ਦੇ ਪੁਣੇ ਵਿਖੇ ਲਿਜਾਇਆ ਜਾਣਾ ਸੀ।
ਇਸ ਦੌਰਾਨ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਬੇਅਦਬੀ ਦੀ ਘਟਨਾ ਸਬੰਧਤ ਆਟੋ ਚਾਲਕ ਦੁਆਰਾ ਪੁਲਿਸ ਨੂੰ ਦੱਸਿਆ ਗਿਆ। ਦੋਵੇਂ ਨੌਜਵਾਨ ਅੰਮ੍ਰਿਤਸਰ ਤੋਂ ਏਅਰਪੋਰਟ ਲਈ ਜਿਸ ਆਟੋ 'ਤੇ ਸਵਾਰ ਹੋਏ ਉਸ ਦੇ ਡਰਾਈਵਰ ਸੂਟਕੇਸ ਨਾਲ ਸਬੰਧਤ ਗੱਲਬਾਤ ਦੌਰਾਨ ਇਹ ਸਭ ਪਤਾ ਲੱਗਿਆ।
ਇਹ ਦੋਵੇਂ ਯਾਤਰੀ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਪਾਈਸ ਜੈਟ ਦੀ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਟੈਚੀ ‘ਚ ਪਾ ਕੇ ਪੁਣੇ ਵਿਖੇ ਲਿਜਾ ਰਹੇ ਸੀ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਛਿਪੇ ਲਿਜਾ ਰਹੇ ਜਸਬੀਰ ਸਿੰਘ ਤੇ ਜਵਾਲਾ ਸਿੰਘ ਨੂੰ ਏਅਰਪੋਰਟ ‘ਤੇ ਕਾਬੂ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਿਕਾਰ ਕਮੇਟੀ ਮੌਕੇ ‘ਤੇ ਪਹੁੰਚੀ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।