ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਦੋ ਦਿਨਾਂ ਦੌਰੇ ‘ਤੇ ਭਾਰਤ ਆ ਰਹੇ ਹਨ। ਇਸ ਹਾਈ ਪ੍ਰੋਫਾਈਲ ਦੌਰੇ ਲਈ ਤਿਆਰੀਆਂ ਤੇਜ਼ ਹਨ। ਟਰੰਪ 24 ਫਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਯਾਤਰਾ ਕਰਨਗੇ। ਅਜਿਹੀ ਸਥਿਤੀ ਵਿੱਚ, ਗੁਜਰਾਤ ਸਰਕਾਰ ਉਸ ਦੀ ਖ਼ਾਤਰ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਸਰਕਾਰ ਟਰੰਪ ਦੀ ਮੇਜ਼ਬਾਨੀ 3 ਘੰਟੇ ਦੀ ਯਾਤਰਾ 'ਤੇ 100 ਕਰੋੜ ਰੁਪਏ ਤੋਂ ਵੱਧ ਖਰਚ ਕਰੇਗੀ।
ਟਰੰਪ ਦੀ ਮੇਜ਼ਬਾਨੀ ਕਰਨ ਵਿੱਚ ਸ਼ਾਮਲ ਅਧਿਕਾਰੀਆਂ ਮੁਤਾਬਕ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸਵਾਗਤ 'ਚ ਬਜਟ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ। ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਤੇ ਅਹਿਮਦਾਬਾਦ ਅਰਬਨ ਡਿਵੈਲਪਮੈਂਟ ਅਥਾਰਟੀ, ਜੋ ਸੜਕਾਂ ਦੀ ਮੁਰੰਮਤ ਤੇ ਟਰੰਪ ਦਾ ਦੌਰਾ ਕਰਨ ਲਈ ਸ਼ਹਿਰ ਨੂੰ ਸੁੰਦਰ ਬਣਾ ਰਹੀ ਹੈ ਤੇ ਸਾਂਝੇ ਤੌਰ 'ਤੇ ਲਗਪਗ 100 ਕਰੋੜ ਰੁਪਏ ਖ਼ਰਚ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ 17 ਸੜਕਾਂ ਦੀ ਮੁਰੰਮਤ ਲਈ 60 ਕਰੋੜ ਰੁਪਏ ਦਾ ਬਜਟ ਅਲਾਟਮੈਂਟ ਕੀਤਾ ਗਿਆ ਹੈ। ਇੰਨਾ ਹੀ ਨਹੀਂ, 1.5 ਸੜਕਾਂ ਦੀ ਮੁਰੰਮਤ ਲਈ 6 ਕਰੋੜ ਦਾ ਬਜਟ ਵੱਖਰੇ ਤੌਰ 'ਤੇ ਤੈਅ ਕੀਤਾ ਗਿਆ ਹੈ, ਜਿਸ ਰਾਹੀਂ ਟਰੰਪ ਨੇ ਹਵਾਈ ਅੱਡੇ ਤੋਂ ਮੋਤੇਰਾ ਸਟੇਡੀਅਮ ਤਕ ਜਾਣਾ ਹੈ। ਇਸ ਤੋਂ ਇਲਾਵਾ ਵਿਕਾਸ ਅਥਾਰਟੀ ਨੇ ਸੜਕਾਂ ਲਈ 20 ਕਰੋੜ ਦਾ ਬਜਟ ਰੱਖਿਆ ਹੈ।
ਟਰੰਪ ਦੀ 3 ਘੰਟੇ ਦੀ ਯਾਤਰਾ 'ਤੇ 100 ਕਰੋੜ ਤੋਂ ਵੱਧ ਖ਼ਰਚ ਕਰੇਗੀ ਸਰਕਾਰ, ਸ਼ਹਿਰ ਨੂੰ ਸਜਾਉਣ 'ਤੇ 6 ਕਰੋੜ ਖਰਚੇ
ਏਬੀਪੀ ਸਾਂਝਾ
Updated at:
19 Feb 2020 05:44 PM (IST)
ਦੱਸਿਆ ਜਾ ਰਿਹਾ ਹੈ ਕਿ 17 ਸੜਕਾਂ ਦੀ ਮੁਰੰਮਤ ਲਈ 60 ਕਰੋੜ ਰੁਪਏ ਦਾ ਬਜਟ ਅਲਾਟਮੈਂਟ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਟਰੰਪ ਜਿਸ ਸੜਕ ਰਾਹੀਂ ਹਵਾਈ ਅੱਡੇ ਤੋਂ ਮੋਤੇਰਾ ਸਟੇਡੀਅਮ ਜਾਣਗੇ, ਉਹ 1.5 ਸੜਕ ਦੀ ਮੁਰੰਮਤ ਲਈ 6 ਕਰੋੜ ਦਾ ਬਜਟ ਵੱਖਰੇ ਤੌਰ 'ਤੇ ਤੈਅ ਕੀਤਾ ਗਿਆ ਹੈ।
- - - - - - - - - Advertisement - - - - - - - - -