ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸੁਰੇਂਦਰ ਮਹਿਰਾ ਨੇ ਇੱਕ ਵੀਡੀਓ ਸਾਂਝੀ ਕੀਤੀ। ਇਸ ਬਹੁਤ ਹੀ ਖੂਬਸੂਰਤ ਵੀਡੀਓ ਵਿੱਚ ਚੀਤੇ ਦੇ ਦੋ ਛੋਟੇ ਬੱਚੇ ਆਪਣੀ ਮਾਂ ਦੇ ਨਾਲ ਸੜਕ ਪਾਰ ਕਰ ਰਹੇ ਹਨ। ਉਨ੍ਹਾਂ ਦੇ ਕੋਲ ਦੋ ਗੱਡੀਆਂ ਵੀ ਖੜ੍ਹੀਆਂ ਹਨ, ਜਿਨ੍ਹਾਂ ਨੇ ਸ਼ਾਇਦ ਇਨ੍ਹਾਂ ਤਿੰਨਾਂ ਨੂੰ ਵੇਖ ਕੇ ਰੁੱਕ ਗਈਆਂ। ਇਹ ਵੀਡੀਓ ਇਨ੍ਹਾਂ 'ਚੋਂ ਹੀ ਕਿਸੇ ਸਵਾਰ ਦੁਆਰਾ ਬਣਾਇਆ ਗਿਆ ਹੈ।

51 ਸੈਕਿੰਡ ਦੇ ਇਸ ਵੀਡੀਓ 'ਚ ਇਹ ਦੋਵੇਂ ਬੱਚੇ ਆਪਣੀ ਮਾਂ ਦੀ ਦੇਖ ਰੇਖ ਹੇਠ ਸੜਕ ਪਾਰ ਕਰ ਰਹੇ ਹਨ, ਪਰ ਉਨ੍ਹਾਂ 'ਚੋਂ ਇਕ ਸੜਕ ਪਾਰ ਕਰਦਿਆਂ ਸੜਕ 'ਤੇ ਬੈਠ ਜਾਂਦਾ ਹੈ। ਜਦੋਂ ਸੜਕ ਨੂੰ ਪਾਰ ਕਰ ਗਈ ਮਾਂ ਇਹ ਵੇਖਦੀ ਹੈ, ਤਾਂ ਉਹ ਆਪਣੇ ਬੱਚੇ ਕੋਲ ਆਉਂਦੀ ਹੈ ਅਤੇ ਉਸ ਨੂੰ ਮੂੰਹ ਵਿੱਚ ਦਬਾ ਕੇ ਲਿਜਾਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੌਰਾਨ ਉਸਦਾ ਦੂਜਾ ਬੱਚਾ ਵੀ ਉਥੇ ਆ ਗਿਆ।



ਆਈਐਫਐਸ ਸੁਰੇਂਦਰ ਮਹਿਰਾ ਨੇ ਵੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਦਿਲਚਸਪ ਕੈਪਸ਼ਨ ਲਿਖਿਆ ਹੈ। ਉਨ੍ਹਾਂ ਲਿਖਿਆ ਕਿਰਪਾ ਕਰਕੇ ਜ਼ਰਾ ਇੰਤਜ਼ਾਰ ਕਰੋ, ਲੈਂਡ ਆਨਰਸ ਨੂੰ ਸੜਕ ਪਾਰ ਕਰਨ ਦਿਓ। ਆਈਐਫਐਸ ਅਧਿਕਾਰੀ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਵਾਇਰਲ ਹੋ ਰਿਹਾ ਹੈ।