ਚੰਡੀਗੜ੍ਹ: ਆਪਣੀ ਪਤਨੀ ਸੁਨੀਤਾ ਸੋਨੀ 'ਤੇ ਗੋਲੀ ਚਲਾਉਣ ਵਾਲੇ ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਨੂੰ ਸਸਪੈਂਡ ਕਰ ਦਿੱਤਾ ਗਿਆ। ਅਤੁਲ ਸੋਨੀ 82 ਬਟਾਲੀਅਨ ਪੀਏਪੀ ਚੰਡੀਗੜ੍ਹ ਵਿੱਚ ਤਾਇਨਾਤ ਸੀ। ਪੰਜਾਬ ਸਰਕਾਰ ਦੇ ਅਡੀਸ਼ਨਲ ਚੀਫ ਸਕੱਤਰ ਸਤੀਸ਼ ਚੰਦਰਾ ਨੇ ਦੱਸਿਆ ਕਿ ਸਸਪੈਂਡ ਹੋਣ ਮਗਰੋਂ ਅਤੁਲ ਸੋਨੀ ਹੁਣ ਡੀਜੀਪੀ ਦਫ਼ਤਰ ਸੈਕਟਰ 9 ਚੰਡੀਗੜ੍ਹ ਵਿੱਚ ਰਿਪੋਰਟ ਕਰੇਗਾ। ਇਸ ਦੇ ਨਾਲ ਹੀ ਅਤੁਲ ਸੋਨੀ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਇੱਕ ਪਾਰਟੀ ਦੌਰਾਨ ਅਤੁਲ ਸੋਨੀ ਤੇ ਉਸ ਦੀ ਪਤਨੀ ਸੁਨੀਤਾ ਸੋਨੀ ਦਾ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਤੁਲ ਨੇ ਘਰ ਜਾ ਕੇ ਉਸ 'ਤੇ ਗੋਲੀ ਚਲਾਈ ਸੀ। ਇਸ ਲਈ ਉਸ ਨੇ ਸਬੂਤ ਵੀ ਪੇਸ਼ ਕੀਤੇ ਸੀ। ਹੁਣ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਤੁਲ ਸੋਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।