ਚੰਡੀਗੜ੍ਹ: ਕੇਂਦਰੀ ਨੀਤੀਆਂ ਖਿਲਾਫ ਬੁੱਧਵਾਰ ਨੂੰ ਟ੍ਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ 'ਚ ਚੰਗਾ ਹੁੰਗਾਰਾ ਮਿਲਿਆ ਪਰ ਚੰਡੀਗੜ੍ਹ ਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਮੀਂਹ ਦੌਰਾਨ ਇਹ ਕੁਝ ਖਾਸ ਅਸਰ ਨਹੀਂ ਪਾ ਸਕਿਆ। ਇਸ ਦੇ ਨਾਲ ਹੀ ਪੰਜਾਬ 'ਚ ਇਸ ਬੰਦ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ।
ਇਸ ਦੇ ਨਾਲ ਹੀ ਸੂਬੇ 'ਚ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ। ਕਈ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਪੰਜਾਬ 'ਚ ਕਈ ਥਾਂਵਾਂ 'ਤੇ ਵਪਾਰੀਆਂ ਨੂੰ ਰੋਸ ਮੁਜ਼ਾਹਰੇ ਹੋਣ ਕਰਕੇ ਆਪਣੀਆਂ ਦੁਕਾਨਾਂ ਤੇ ਵਪਾਰਕ ਅਦਾਰਿਆਂ ਨੂੰ ਬੰਦ ਰੱਖਣ ਲਈ ਕਿਹਾ ਗਿਆ। ਦੁਕਾਨਾਂ ਤੇ ਹੋਰ ਅਦਾਰਿਆਂ ਦੇ ਬੰਦ ਹੋਣ ਦੀਆਂ ਖ਼ਬਰਾਂ ਪਟਿਆਲਾ, ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਜਲੰਧਰ ਤੇ ਹੋਰ ਥਾਂਵਾਂ ਤੋਂ ਮਿਲੀਆਂ।
ਸਰਕਾਰੀ ਰੋਡਵੇਜ਼ ਯੂਨੀਅਨਾਂ ਦੇ ਹੜਤਾਲ 'ਚ ਸ਼ਾਮਲ ਹੋਣ ਨਾਲ ਬਹੁਤੀਆਂ ਪੰਜਾਬ ਦੀਆਂ ਸੜਕਾਂ 'ਤੇ ਬੱਸਾਂ ਨਜ਼ਰ ਨਹੀਂ ਆਈਆਂ। ਇਸ ਦੇ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਚ ਕੁਝ ਵਿਦਿਆਰਥੀ ਤੇ ਅਧਿਆਪਕ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਬਾਕੀਆਂ ਨੂੰ ਕੈਂਪਸ ਵਿੱਚ ਦਾਖਲ ਨਹੀਂ ਹੋਣ ਦਿੱਤਾ। ਉਨ੍ਹਾਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਦੀ ਵੀ ਨਿਖੇਧੀ ਕੀਤੀ।
ਚੰਡੀਗੜ੍ਹ 'ਚ ਹੌਲੀ-ਹੌਲੀ ਕੁਝ ਸੈਕਟਰਾਂ 'ਚ ਦੁਕਾਨਾਂ ਖੁੱਲ੍ਹੀਆਂ। ਜਦਕਿ ਗੁਆਂਢੀ ਭਾਜਪਾ ਸ਼ਾਸਤ ਸੂਬੇ ਹਰਿਆਣਾ 'ਚ ਬੰਦ ਦਾ ਮਿਲਿਆ ਜੁਲਿਆ ਅਸਰ ਵੇਖਣ ਨੂੰ ਮਿਲਿਆ। ਪੁਲਿਸ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਦੋਵਾਂ ਰਾਜਾਂ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
'ਭਾਰਤ ਬੰਦ' ਕਾਰਨ ਪੰਜਾਬ 'ਚ ਜਨਜੀਵਨ ਠੱਪ
ਏਬੀਪੀ ਸਾਂਝਾ
Updated at:
08 Jan 2020 01:10 PM (IST)
ਕੇਂਦਰੀ ਨੀਤੀਆਂ ਖਿਲਾਫ ਬੁੱਧਵਾਰ ਨੂੰ ਟ੍ਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਬੰਦ ਦੇ ਸੱਦੇ ਨੂੰ ਪੰਜਾਬ 'ਚ ਚੰਗਾ ਹੁੰਗਾਰਾ ਮਿਲਿਆ ਪਰ ਚੰਡੀਗੜ੍ਹ ਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਮੀਂਹ ਦੌਰਾਨ ਇਹ ਕੁਝ ਖਾਸ ਅਸਰ ਨਹੀਂ ਪਾ ਸਕਿਆ। ਇਸ ਦੇ ਨਾਲ ਹੀ ਪੰਜਾਬ 'ਚ ਇਸ ਬੰਦ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ।
- - - - - - - - - Advertisement - - - - - - - - -