ਤਲਵੰਡੀ ਸਾਬੋ: ਇਤਿਹਾਸਕ ਨਗਰ ਤਲਵੰਡੀ ਸਾਬੋ ਵਿਖੇ ਇੱਕ ਨੋਜਵਾਨ (Young man) ਦੀ ਚਿੱਟੇ ਦੇ ਨਸ਼ੇ ਦੀ ਓਵਰਡੋਜ (Drug Overdose) ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਮੇਲ ਸਿੰਘ ਆਪਣਾ ਮਾਤਾ ਦਾ ਇੱਕਲੋਤਾ ਸਹਾਰਾ ਸੀ ਜਦੋ ਕਿ ਉਸ ਦੇ ਪਿਤਾ ਅਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਇੱਕੋ ਇੱਕ ਸਹਾਰਾ ਉਸ ਦਾ ਨੌਜਵਾਨ ਪੁੱਤਰ ਵੀ ਨਸ਼ੇ ਦੀ ਭੇਟ ਚੜ ਗਿਆ ਹੈ।



ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ ਤੇ ਸਵੇਰੇ ਘਰੋਂ ਕਿਸ਼ਤ ਭਰਨ ਦਾ ਕਹਿ ਕੇ ਚਲਾ ਗਿਆ ਤੇ ਤਲਵੰਡੀ ਸਾਬੋ ਆ ਕੇ ਉਸ ਨੇ ਚਿੱਟਾ ਨਸ਼ਾ ਕਰ ਲਿਆ। ਉਸਦੀ ਪਾਰਕ ਵਿੱਚ ਮੌਤ ਹੋ ਗਈ। ਇਸ ਦਾ ਪਤਾ ਮ੍ਰਿਤਕ ਦੀ ਮਾਂ ਨੂੰ ਆਸੇ-ਪਾਸੇ ਦੇ ਮੋਬਾਇਲ ਫੋਨਾਂ ਤੋਂ ਲੱਗਿਆ। ਉਸ ਨੇ ਦੱਸਿਆ ਕਿ ਉਸ ਦਾ ਇੱਕ ਪਹਿਲਾਂ ਬੇਟਾ ਤੇ ਉਸ ਦਾ ਪਤੀ ਵੀ ਮਰ ਚੁੱਕਿਆ ਹੈ ਤੇ ਹੁਣ ਉਸ ਦਾ ਇਕਲੌਤਾ ਪੁੱਤਰ ਵੀ ਨਹੀਂ ਰਿਹਾ।

ਇਸ ਦੌਰਾਨ ਮ੍ਰਿਤਕ ਦੀ ਮਾਂ ਨੇ ਪੰਜਾਬ ਸਰਕਾਰ ਨੂੰ ਨਸ਼ੇ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੇਰਾ ਤਾਂ ਸਾਰਾ ਘਰ ਖਰਾਬ ਹੋ ਗਿਆ ਹੈ ਕਿਸੇ ਹੋਰ ਮਾਪਿਆਂ ਦਾ ਨਸ਼ੇ ਨਾਲ ਘਰ ਖ਼ਰਾਬ ਨਾ ਹੋਵੇ, ਇਸ ਲਈ ਪੰਜਾਬ ਚੋਂ ਨਸ਼ੇ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਧਰ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਰਿਵਾਰ ‘ਚ ਹੁਣ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਹੈ ਇਸ ਲਈ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।



ਦੱਸ ਦਈਏ ਕਿ ਮ੍ਰਿਤਕ ਦੀ ਲਾਸ ਅੱਜ ਤਲਵੰਡੀ ਸਾਬੋ ਦੇ ਡੱਲ ਸਿੰਘ ਪਾਰਕ ਚੋ ਮਿਲੀ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ। ਇਸ ਦੌਰਾਨ ਪੁਲਿਸ ਜਾਂਚ ਅਧਿਕਾਰੀ ਨੇ ਮ੍ਰਿਤਕ ਨੌਜਵਾਨ ਦੀ ਮੋਤ ਦੇ ਕਾਰਨ ਪੋਸਟਮਾਰਟਮ ਤੋ ਬਾਅਦ ਪਤਾ ਲੱਗਣ ਦੀ ਗੱਲ ਕਹਿ। ਇਸ ਦੇ ਨਾਲ ਹੀ ਦੱਸ ਦਈਏ ਕਿ ਨਸ਼ੇ ਨਾਲ ਤਲਵੰਡੀ ਸਾਬੋ ਵਿਖੇ ਇਹ ਪਹਿਲੀ ਮੌਤ ਨਹੀਂ ਇਸ ਤੋ ਪਹਿਲਾ ਵੀ ਕਈ ਘਰਾਂ ਦੇ ਚਿਰਾਗ ਨਸ਼ੇ ਨੇ ਬੁੱਝਾ ਦਿੱਤੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904