ਲੁਧਿਆਣਾ: ਇਸ ਵਾਰੇ ਰਿਕਾਰਡ ਤੋੜ ਠੰਢ ਹੋਣ ਦੇ ਬਾਵਜੂਦ ਹੌਜਰੀ ਉਦਯੋਗ ਮੰਦੀ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਲੁਧਿਆਣਾ ਵਿਚਲੇ ਹੌਜਰੀ ਉਦਯੋਗ ਨੂੰ ਇਸ ਸਾਲ ਘੱਟੋ-ਘੱਟ 40 ਤੋਂ 50 ਫੀਸਦ ਤਕ ਘੱਟ ਆਰਡਰ ਮਿਲੇ ਹਨ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਘੱਟ ਆਰਡਰ ਐਕਸਪੋਰਟ ਆਰਡਰਸ ਦੇ ਹਨ। ਭਾਵ ਵਿਦੇਸ਼ਾਂ ਵਿੱਚ ਮੰਗ ਘਟੀ ਹੈ। ਉਂਝ ਵੇਖਿਆ ਗਿਆ ਹੈ ਕਿ ਠੰਢ ਘੱਟ ਪੈਣ ਕਰਕੇ ਹੀ ਹੌਜਰੀ ਵਾਲਿਆਂ ਨੂੰ ਰਗੜਾ ਲੱਗਦਾ ਹੈ।


ਦੱਸ ਦਈਏ ਕਿ ਪੰਜਾਬ ਸੂਬੇ ‘ਚ ਉਂਝ ਤਾਂ ਹਰ ਥਾਂ ਕੋਈ ਨਾ ਕੋਈ ਉਦਯੋਗ ਹੈ ਪਰ ਜ਼ਿਲ੍ਹਾ ਲੁਧਿਆਣਾ ‘ਚ ਹੌਜਰੀ ਇੰਡਸਟਰੀ ਦਾ ਗੜ੍ਹ ਹੈ। ਇਸ ਦੇ ਨਾਲ ਹੀ ਅੱਜ ਕੱਲ੍ਹ ਦੇਸ਼ ‘ਚ ਆਰਥਿਕ ਮੰਦੀ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ‘ਚ ਇਸ ਦਾ ਪ੍ਰਭਾਵ ਲੁਧਿਆਣਾ ਦੀ ਹੌਜਰੀ ਇੰਡਸਟਰੀ ‘ਤੇ ਵੀ ਵੇਖਣ ਨੂੰ ਮਿਲਿਆ।

ਮਿਲੀ ਰਿਪੋਰਟ ਮੁਤਾਬਕ ਮੰਦੀ ਨੇ ਹੌਜਰੀ ਇੰਡਸਟਰੀ ਦੀ ਪਿੱਠ ਤੋੜ ਦਿੱਤੀ ਹੈ। ਕਰੀਬ ਦਸ ਹਜ਼ਾਰ ਛੋਟੇ-ਵੱਡੇ ਹੌਜਰੀ ਯੂਨਿਟ ਇਸ ਸਮੇਂ ਭਾਰੀ ਮੰਦੀ ਦੇ ਦੌਰ ਤੋਂ ਲੰਘ ਰਹੇ ਹਨ। ਮੰਦੀ ਕਰਕੇ ਹੌਜਰੀ ਇੰਡਸਟਰੀ ਨੂੰ ਕਾਫੀ ਘੱਟ ਆਰਡਰ ਮਿਲੇ। ਉਦਯੋਗ ਨੂੰ ਇਸ ਸਾਲ ਘੱਟੋ-ਘੱਟ 40 ਤੋਂ 50 ਫੀਸਦ ਤਕ ਘੱਟ ਆਰਡਰ ਮਿਲੇ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਘੱਟ ਆਰਡਰ ਐਕਸਪੋਰਟ ਆਰਡਰਸ ਦੇ ਹਨ।

ਮਾਰਕਿਟ ‘ਚ ਆਰਡਰਸ ਦਾ ਫਲੋਅ ਘੱਟ ਹੋਣ ਕਰਕੇ ਕੈਸ਼ ਫਲੋ ਦੀ ਵੀ ਕਮੀ ਹੋ ਰਹੀ ਹੈ। ਲੁਧਿਆਣਾ ‘ਚ ਛੋਟੇ-ਵੱਡੇ ਯੂਨਿਟਸ ‘ਚ ਕਰੀਨ ਤਿੰਨ ਲੱਖ ਤੋਂ ਵੀ ਜ਼ਿਆਦਾ ਲੋਕ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ‘ਚ ਕਿਸੇ ਗਰੀਬ ਲਈ ਕੋਈ ਰਹਿਣ ਦੀ ਵਿਵਸਥਾ ਨਹੀਂ ਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਅਜੇ ਤਕ ਪੂਰਾ ਨਹੀਂ ਕੀਤਾ।