ਬੱਗਾ ਦੀ ਕਿਸਮਤ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਾ ਲੜਨ ਦੇ ਫੈਸਲੇ ਨਾਲ ਚਮਕੀ ਅਤੇ ਉਸ ਨੂੰ ਹਰੀ ਨਗਰ ਸੀਟ ਦੀ ਦਾਅਵੇਦਾਰੀ ਮਿਲੀ। ਉਮੀਦਵਾਰੀ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਬੱਗਾ ਨੇ ਆਪਣਾ ਗੀਤ, 'ਬੱਗਾ ਬੱਗਾ' ਹਰ ਜਗ੍ਹਾ ਰਿਲੀਜ਼ ਕਰ ਦਿੱਤਾ।
ਚੋਣ ਕਮਿਸ਼ਨ ਦੇ ਨੋਟਿਸ 'ਤੇ ਤੇਜਿੰਦਰ ਪਾਲ ਬੱਗਾ ਦੀ ਸਫਾਈ
ਚੋਣ ਕਮਿਸ਼ਨ ਦਾ ਨੋਟਿਸ ਮਿਲਣ ਤੋਂ ਬਾਅਦ ਤੇਜਿੰਦਰ ਪਾਲ ਬੱਗਾ ਨੇ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, “ਇਹ ਗਾਣਾ ਮੇਰੇ 'ਤੇ ਹੈ, ਨਾ ਤਾਂ ਭਾਜਪਾ ਨੂੰ ਵੋਟ ਪਾਉਣ ਦਾ ਇਸ 'ਚ ਕੋਈ ਜ਼ਿਕਰ ਹੈ ਅਤੇ ਨਾ ਹੀ ਇਸ 'ਚ ਹਰੀ ਨਗਰ ਵਿਧਾਨ ਸਭਾ ਸੀਟ ਦਾ ਜ਼ਿਕਰ ਹੈ। ਇਹ ਗਾਣਾ ਮੇਰੀ ਟਿਕਟ ਦੇ ਐਲਾਨ ਤੋਂ ਤੁਰੰਤ ਬਾਅਦ ਜਾਰੀ ਕੀਤਾ ਗਿਆ ਸੀ, ਉਦੋਂ ਤੱਕ ਮੈਂ ਨਾਮਜ਼ਦਗੀ ਪੱਤਰ ਵੀ ਦਾਇਰ ਨਹੀਂ ਕੀਤਾ ਸੀ।"
ਉਨ੍ਹਾਂ ਕਿਹਾ, "ਮੇਰੇ ਦੋਸਤ ਨੇ ਇਹ ਗਾਣਾ ਫਰੀ 'ਚ ਗਾਇਆ ਹੈ, ਇਸ ਗਾਣੇ 'ਚ ਕੋਈ ਕੀਮਤ ਨਹੀਂ ਲੱਗੀ, ਮੈਂ ਕਿਸੇ ਨਿਯਮ ਦਾ ਉਲੰਘਣਾ ਨਹੀਂ ਕੀਤਾ। ਇਹ ਸਭ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਕਾਰਨ ਹੋ ਰਿਹਾ ਹੈ, ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਉਹ ਇਸ ਸੀਟ ਨੂੰ 50 ਹਜ਼ਾਰ ਵੋਟਾਂ ਨਾਲ ਹਾਰ ਰਹੇ ਹਨ। ਮੇਰੇ ਵਕੀਲ ਚੋਣ ਕਮਿਸ਼ਨ ਨੂੰ ਜਵਾਬ ਦੇਣਗੇ।"
ਇਸ ਦੇ ਨਾਲ ਹੀ ਬੱਗਾ ਨੇ ਕਿਹਾ ਕਿ ਕੇਜਰੀਵਾਲ ਮੇਰੇ ਤੋਂ ਡਰ ਗਏ ਹਨਡ ਦੱਸ ਦਈਏ ਕਿ ਬੱਗਾ ਦਾ ਜਿਸ ਆਪ ਉਮੀਦਵਾਰ ਨਾਲ ਮੁਕਾਬਲਾ ਹੈ ਉਸ ਕੋਲ 50 ਕਰੋੜ ਦੀ ਪਾਈਦਾਦ ਹੈ।