ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੀਬੀਐਸਈ ਸਮੇਤ ਕਈ ਸੂਬਿਆਂ 'ਚ 12ਵੀਂ ਜਮਾਤ ਦੀ ਪੈਂਡਿੰਗ ਬੋਰਡ ਦੀ ਪ੍ਰੀਖਿਆ ਲਈ ਕਈ ਵਿਕਲਪ ਲੱਭੇ ਜਾ ਰਹੇ ਹਨ। ਕੇਂਦਰੀ ਸਿੱਖਿਆ ਮੰਤਰੀ, ਹੋਰ ਕੇਂਦਰੀ ਮੰਤਰੀਆਂ ਸਮੇਤ ਸੂਬਿਆਂ ਦੇ ਸਿੱਖਿਆ ਮੰਤਰੀਆਂ ਤੇ ਸਕੱਤਰਾਂ ਦੀ ਐਤਵਾਰ, 23 ਮਈ 2021 ਨੂੰ ਹੋਈ ਵਰਚੂਅਲ ਮੀਟਿੰਗ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈ ਸ਼ਾਰਟਰ ਫਾਰਮੈਟ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


ਇਸ ਕੜੀ 'ਚ ਪੰਜਾਬ ਬੋਰਡ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਪ੍ਰਕਾਸ਼ਿਤ ਖ਼ਬਰ ਦੇ ਮੁਤਾਬਕ 12ਵੀਂ ਦੀਆਂ ਪ੍ਰੀਖਿਆਵਾਂ ਸਿਰਫ ਜ਼ਰੂਰੀ ਵਿਸ਼ਿਆ 'ਚ ਕਰਵਾਏ ਜਾਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਪੰਜਾਬ ਬੋਰਡ ਦੇ ਪ੍ਰਧਾਨ ਨੇ ਕਨਫਰਮ ਕੀਤਾ ਹੈ ਕਿ ਕੋਵਿਡ-19 ਦੀ ਸੂਬੇ 'ਚ ਸਥਿਤੀ ਠੀਕ ਹੋਣ ਤੇ ਪੀਐਸਈਬੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2021 ਦਾ ਆਯੋਜਨ ਕੀਤਾ ਜਾਵੇਗਾ।


ਪੀਐਸਈਬੀ 12ਵੀਂ ਦੀ ਪ੍ਰੀਖਿਆ 2021 ਨੂੰ ਲੈਕੇ ਬੋਰਡ ਦੇ ਮੁਖੀ, ਯੋਗਰਾਜ ਸਿੰਘ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਨ ਪੱਤਰ ਤਿਆਰ ਹੋ ਚੁੱਕੇ ਹਨ ਤੇ ਉੱਤਰ ਪੱਤਰੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਬੋਰਡ ਪ੍ਰੀਖਿਆ ਲਈ ਸੂਬੇ ਭਰ 'ਚ ਕੁੱਲ 2600 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਜੇ ਤਕ 12ਵੀਂ ਦੀ ਪ੍ਰੀਖਿਆ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ। ਪਰ ਸਾਰੇ ਸਟ੍ਰੀਮ 'ਚ ਤਿੰਨ ਜ਼ਰੂਰੀ ਵਿਸ਼ਿਆਂ ਲਈ ਬੋਰਡ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਕਿਹੜੇ ਵਿਸ਼ਿਆ ਨੂੰ ਮੇਜਰ ਸਬਜੈਕਟ ਮੰਨਿਆ ਜਾਵੇਗਾ ਤੇ ਮਾਰਕਸ ਕਿਵੇਂ ਦਿੱਤੇ ਜਾਣਗੇ ਇਸ 'ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ।


ਇਸ ਤੋਂ ਪਹਿਲਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯਾਨੀ ਪੀਐਸਈਬੀ ਨੇ 17 ਮਈ, 2021 ਨੂੰ ਅੱਠਵੀਂ ਤੇ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਬਿਨਾਂ ਪ੍ਰੀਖਿਆ ਤੋਂ ਇੰਟਰਨਲ ਅਸੈਂਸਮੈਂਟ ਦੇ ਆਧਾਰ 'ਤੇ ਕੀਤਾ ਸੀ।


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 


https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904


Education Loan Information:

Calculate Education Loan EMI