CBSE 12th Result: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 12ਵੀਂ ਜਮਾਤ ਵਿੱਚੋਂ 88.39% ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, results.cbse.nic.in 'ਤੇ ਜਾ ਕੇ ਆਪਣੇ ਫਾਈਨਲ ਰਿਜਲਟ ਦੇਖ ਸਕਦੇ ਹਨ। ਇਸ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਤੇ SMS ਸੇਵਾਵਾਂ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।

ਲੜਕੀਆਂ ਦੇ ਨਤੀਜੇ ਮੁੰਡਿਆਂ ਨਾਲੋਂ ਬਿਹਤਰ ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ ਵਿੱਚ 0.41% ਦਾ ਵਾਧਾ ਹੋਇਆ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 91% ਤੋਂ ਵੱਧ ਹੈ ਜੋ  ਮੁੰਡਿਆਂ ਨਾਲੋਂ 5.94% ਵੱਧ ਹੈ। ਇਸ ਵਾਰ ਵਿਜੇਵਾੜਾ ਖੇਤਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ ਹੈ। ਦੂਜੇ ਪਾਸੇ ਪ੍ਰਯਾਗਰਾਜ ਖੇਤਰ ਦਾ ਨਤੀਜਾ ਸਭ ਤੋਂ ਮਾੜਾ ਹੈ।

ਖੇਤਰ ਅਨੁਸਾਰ ਪਾਸ ਪ੍ਰਤੀਸ਼ਤਤਾ

ਵਿਜੇਵਾੜਾ - 99.60%ਤ੍ਰਿਵੇਂਦਰਮ - 99.32%ਚੇਨਈ - 97.39%ਬੈਂਗਲੁਰੂ - 95.95%ਦਿੱਲੀ ਪੱਛਮੀ - 95.17%ਦਿੱਲੀ ਪੂਰਬੀ - 95.06%ਚੰਡੀਗੜ੍ਹ/ਪੰਚਕੂਲਾ - 91.61%ਭੋਪਾਲ ਖੇਤਰ (ਸੰਭਾਵਿਤ) - 91.17%ਪੁਣੇ - 90.93%ਅਜਮੇਰ - 90.40%ਭੁਵਨੇਸ਼ਵਰ - 83.64%ਗੁਹਾਟੀ - 83.62%ਦੇਹਰਾਦੂਨ - 83.45%ਪਟਨਾ - 82.86%ਭੋਪਾਲ - 82.46%ਨੋਇਡਾ - 81.29%ਪ੍ਰਯਾਗਰਾਜ - 79.53%

ਰਿਜਲਟ ਮੁਤਾਬਕ ਸਭ ਤੋਂ ਵਧੀਆ ਪ੍ਰਦਰਸ਼ਨ ਵਿਜੇਵਾੜਾ ਤੇ ਤ੍ਰਿਵੇਂਦਰਮ ਖੇਤਰ ਵਿੱਚ ਰਿਹਾ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਪ੍ਰਯਾਗਰਾਜ ਖੇਤਰ ਵਿੱਚ ਦਰਜ ਕੀਤੀ ਗਈ। ਇਸ ਵਾਰ ਦਸਵੀਂ-ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਕੁੱਲ 42 ਲੱਖ ਵਿਦਿਆਰਥੀ ਬੈਠੇ ਸੀ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 4 ਅਪ੍ਰੈਲ ਦੇ ਵਿਚਕਾਰ ਹੋਈ ਸੀ। ਇਸ ਵਿੱਚ 17.88 ਲੱਖ ਵਿਦਿਆਰਥੀ ਬੈਠੇ। ਦਸਵੀਂ ਤੇ ਬਾਰ੍ਹਵੀਂ ਦੋਵਾਂ ਪ੍ਰੀਖਿਆਵਾਂ ਵਿੱਚ ਕੁੱਲ 42 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।

ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ

ਸੀਬੀਐਸਈ ਬੋਰਡ ਮੈਰਿਟ ਸੂਚੀ ਜਾਰੀ ਨਹੀਂ ਕਰਦਾ। ਇਸ ਤੋਂ ਇਲਾਵਾ ਨਤੀਜੇ ਵਿੱਚ ਕਿਸੇ ਵੀ ਟੌਪਰ ਦਾ ਐਲਾਨ ਨਹੀਂ ਕੀਤਾ ਜਾਂਦਾ। ਬੋਰਡ ਸਾਰੇ ਸਕੂਲਾਂ ਤੇ ਵਿਦਿਅਕ ਸੰਸਥਾਵਾਂ ਨੂੰ ਇਹ ਵੀ ਨਿਰਦੇਸ਼ ਦਿੰਦਾ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਸਕੂਲ ਜਾਂ ਜ਼ਿਲ੍ਹੇ ਦਾ ਟੌਪਰ ਨਾ ਐਲਾਨਣ।

ਅਸਲੀ ਮਾਰਕ ਸ਼ੀਟ ਸਕੂਲ ਤੋਂ ਉਪਲਬਧ ਹੋਵੇਗੀਨਤੀਜਾ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕ ਸ਼ੀਟ ਔਨਲਾਈਨ ਦੇਖ ਸਕਦੇ ਹਨ ਪਰ ਇਹ ਸਿਰਫ਼ ਅਸਥਾਈ ਹੈ। ਵਿਦਿਆਰਥੀਆਂ ਨੂੰ ਆਪਣੀ ਅਸਲ ਮਾਰਕ ਸ਼ੀਟ ਆਪਣੇ ਸਕੂਲ ਤੋਂ ਲੈਣੀ ਪਵੇਗੀ। ਅੱਗੇ ਦੀ ਪੜ੍ਹਾਈ ਤੇ ਹੋਰ ਅਧਿਕਾਰਤ ਕੰਮਾਂ ਲਈ ਅਸਲ ਮਾਰਕ ਸ਼ੀਟ ਦੀ ਲੋੜ ਹੁੰਦੀ ਹੈ। ਸਕੂਲ ਆਮ ਤੌਰ 'ਤੇ ਵਿਦਿਆਰਥੀਆਂ ਨੂੰ ਅਸਲ ਮਾਰਕ ਸ਼ੀਟ ਬਾਰੇ ਅਪਡੇਟ ਕਰਦੇ ਹਨ।


Education Loan Information:

Calculate Education Loan EMI