ਲੰਡਨ: ਵਿਦਿਆਰਥੀਆਂ ਨੂੰ ਘਰੋਂ ਦੂਰ ਰਹਿ ਕੇ ਪੜ੍ਹਾਈ ਕਰਦੇ ਸਮੇਂ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਇੱਕ ਵਾਰ ਫਿਰ ਵਿਦਿਆਰਥੀਆਂ ਦੇ ਰਹਿਣ ਲਈ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਕਵਾਕਵੈਰੇਲੀ ਸਾਈਮੰਡਸ ਨਾਂ ਦੀ ਫਰਮ ਵੱਲੋਂ ਜਾਰੀ ਕੀਤੀ ਸੂਚੀ ਮੁਤਾਬਕ ਪਿਛਲੇ ਚਾਰ ਸਾਲਾਂ ਤੋਂ ਲੰਡਨ ਸ਼ਹਿਰ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਭਾਰਤ ਦੇ ਚਾਰ ਸ਼ਹਿਰ ਵੀ ਦੁਨੀਆ ਦੇ 120 ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਇਸ ਵਿੱਚ ਬੰਗਲੁਰੂ, ਮੁੰਬਈ, ਦਿੱਲੀ ਤੇ ਚੇਨਈ ਸ਼ਾਮਲ ਹਨ। ਸਰਵੇਖਣ ਮੁਤਾਬਕ ਇਹ ਰੈਂਕਿੰਗ ਕਿਸੇ ਸ਼ਹਿਰ ਵਿੱਚ ਯੂਨੀਵਰਸਿਟੀਜ਼ ਦੀ ਗਿਣਤੀ, ਉਨ੍ਹਾਂ ਦੇ ਪ੍ਰਦਰਸ਼ਨ, ਰੁਜ਼ਗਾਰ ਦੇ ਮੌਕੇ, ਸ਼ਹਿਰ ਵਿੱਚ ਜੀਵਨ ਗੁਣਵੱਤਾ ਤੇ ਅਨੁਕੂਲਤਾ ਦੇ ਆਧਾਰ 'ਤੇ ਤੈਅ ਕੀਤੀਆਂ ਗਈਆਂ ਹਨ। ਹਾਲਾਂਕਿ, ਇਸ ਸੂਚੀ ਵਿੱਚ ਅਮਰੀਕਾ ਤੇ ਯੂਕੇ ਦੇ 14-14 ਸ਼ਹਿਰ ਸ਼ਾਮਲ ਹਨ। ਏਸ਼ੀਆ ਵਿੱਚੋਂ ਜਾਪਾਨ ਦਾ ਸ਼ਹਿਰ ਟੋਕੀਓ ਤੇ ਦੱਖਣੀ ਕੋਰੀਆ ਦਾ ਸਿਓਲ ਦੁਨੀਆ ਦੇ ਪਹਿਲੇ 10 ਅਜਿਹੇ ਸ਼ਹਿਰਾਂ ਵਿੱਚ ਸ਼ੁਮਾਰ ਹਨ, ਜਿੱਥੇ ਵਿਦਿਆਰਥੀਆਂ ਲਈ ਕਾਫੀ ਸਹੂਲਤਾਂ ਹਨ।

Education Loan Information:

Calculate Education Loan EMI