CBSE Issues Notice For Class 10 Students: ਸੀਬੀਐਸਈ ਬੋਰਡ ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 21 ਮਾਰਚ ਨੂੰ ਖ਼ਤਮ ਹੋ ਗਈਆਂ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਦੇਸ਼ ਭਰ 'ਚ 21 ਲੱਖ ਤੋਂ ਵੱਧ ਵਿਦਿਆਰਥੀ ਇਸ ਵਾਰ ਸੀਬੀਐਸਈ 10ਵੀਂ ਜਮਾਤ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਹਨ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ CBSE ਬੋਰਡ ਪ੍ਰੀਖਿਆ 2023 ਦੇ ਫਰਜ਼ੀ ਪੇਪਰ ਲੀਕ ਖ਼ਬਰਾਂ ਨੂੰ ਲੈ ਕੇ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਨੋਟਿਸ 'ਚ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਪੇਪਰ ਲੀਕ ਹੋਣ ਦੀ ਝੂਠੀ ਖ਼ਬਰ ਫੈਲਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਹ ਸਮਾਜ ਵਿਰੋਧੀ ਅਨਸਰਾਂ ਨੂੰ ਅਜਿਹੀਆਂ ਹਰਕਤਾਂ ਤੋਂ ਦੂਰ ਰਹਿਣ ਦਾ ਸਬਕ ਹੈ।
ਕੀ ਹੈ ਮਸਲਾ?
ਸੀਬੀਐਸਈ ਬੋਰਡ ਦਸਵੀਂ ਦੇ ਪੇਪਰ ਜਿਸ ਦੌਰਾਨ ਚੱਲ ਰਹੇ ਸਨ, ਉਸੇਂ ਸਮੇਂ ਕੁਝ ਸ਼ਰਾਰਤੀ ਤੱਤਾਂ ਨੇ ਪੇਪਰ ਲੀਕ ਦੀਆਂ ਖ਼ਬਰਾਂ ਫੈਲਾ ਦਿੱਤੀਆਂ ਸਨ। ਸੋਸ਼ਲ ਮੀਡੀਆ 'ਤੇ ਇਸ ਨਾਲ ਸਬੰਧਤ ਮੈਸੇਜ ਵਾਇਰਲ ਹੋ ਰਹੇ ਸਨ। ਇੰਨਾ ਹੀ ਨਹੀਂ ਕੁਝ ਸੋਸ਼ਲ ਮੀਡੀਆ ਗਰੁੱਪਾਂ 'ਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਪੇਪਰ ਦੇਣ ਦੀ ਗੱਲ ਚੱਲ ਰਹੀ ਸੀ। ਇਸ ਦੇ ਬਦਲੇ ਉਨ੍ਹਾਂ ਤੋਂ ਪੈਸੇ ਵਸੂਲ ਕੇ ਇਹ ਘਪਲਾ ਕੀਤਾ ਜਾ ਰਿਹਾ ਸੀ। ਬੋਰਡ ਨੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਕਰੋ ਸ਼ਿਕਾਇਤ
CBSE ਨੇ ਅਜਿਹੇ ਲੋਕਾਂ ਦੇ ਖ਼ਿਲਾਫ਼ IPC ਅਤੇ IT ਐਕਟ ਦੇ ਤਹਿਤ ਕਾਰਵਾਈ ਕਰਨ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਯੂਟਿਊਬ ਤੋਂ ਅਜਿਹੇ ਹਜ਼ਾਰਾਂ ਲਿੰਕ ਵੀ ਹਟਾ ਦਿੱਤੇ ਹਨ ਜੋ ਮਾਪਿਆਂ ਅਤੇ ਬੱਚਿਆਂ ਨੂੰ ਕਿਸੇ ਕਿਸਮ ਦੀ ਗਲਤ ਜਾਣਕਾਰੀ ਦੇ ਕੇ ਗਲਤ ਜਾਣਕਾਰੀ ਦੇ ਜਾਲ 'ਚ ਫਸਾ ਸਕਦੇ ਹਨ।
ਬੋਰਡ ਨੇ ਸਾਰਿਆਂ ਨੂੰ ਕੀਤਾ ਸਾਵਧਾਨ
ਬੋਰਡ ਨੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਅਜਿਹੀਆਂ ਅਫਵਾਹਾਂ ਅਤੇ ਖ਼ਬਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ਦਾ ਸਾਥ ਨਾ ਦਿਓ ਅਤੇ ਅਜਿਹਾ ਕੰਮ ਖੁਦ ਨਾ ਕਰੋ। ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਮਿਊਨਿਕੇਸ਼ਨ ਰਾਹੀਂ ਨਾ ਫੈਲਾਓ ਅਤੇ ਉਨ੍ਹਾਂ 'ਤੇ ਵਿਸ਼ਵਾਸ ਨਾ ਕਰੋ।
Education Loan Information:
Calculate Education Loan EMI