Indian Army Agniveer Recruitment 2022: ਭਾਰਤੀ ਫ਼ੌਜ ਨੇ ਅਗਨੀਵੀਰ ਭਰਤੀ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਰਤੀ ਰੈਲੀ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਤੁਸੀਂ ਅਧਿਕਾਰਤ ਵੈੱਬਸਾਈਟ joinindianarmy.nic.in 'ਤੇ ਜਾਰੀ ਕੀਤੀ ਭਰਤੀ ਸ਼ੈਡਿਊਲ ਤੇ ਰੈਲੀ ਦੀ ਮਿਤੀ ਬਾਰੇ ਜਾਣ ਸਕਦੇ ਹੋ। 1 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਤੁਸੀਂ ਭਾਰਤੀ ਫ਼ੌਜ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਤੈਅ ਮਿਤੀ ਤੋਂ ਰਜਿਸਟ੍ਰੇਸ਼ਨ ਕਰ ਸਕਦੇ ਹੋ।


ਵੈਕੇਂਸੀ ਡਿਟੇਲਸ



ਫ਼ੌਜ 'ਚ 06 ਵੱਖ-ਵੱਖ ਕੈਟਾਗਰੀਆਂ ਦੇ ਫਾਇਰ ਫਾਈਟਰ ਹੋਣਗੇ। ਇਹ ਕੈਟਾਗਰੀਆਂ ਹਨ- 1. ਜਨਰਲ ਡਿਊਟੀ, 2. ਟੈਕਨੀਕਲ, 3. ਟੈਕਨੀਕਲ (ਐਵੀਏਸ਼ਨ/ਅਮਿਊਨਸ਼ਨ ਐਗਜ਼ਾਮੀਨਰ), 4. ਕਲਰਕ/ਸਟੋਰਕੀਪਰ, 5. ਟਰੇਡਸਮੈਨ ਟੈਕਨੀਕਲ-10ਵੀਂ ਪਾਸ, 6. ਟਰੇਡਸਮੈਨ ਜਨਰਲ (8ਵੀਂ ਪਾਸ)।


ਵਿਦਿਅਕ ਯੋਗਤਾਵਾਂ



ਅਗਨੀਵੀਰ ਟੈਕਨੀਕਲ ਅਤੇ ਅਗਨੀਵੀਰ ਕਲਰਕ ਦੀਆਂ ਅਸਾਮੀਆਂ ਲਈ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਸਾਇੰਸ ਸਟ੍ਰੀਮ 'ਚ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਅਗਨੀਵੀਰ ਟਰੇਡਸਮੈਨ (10ਵੀਂ) ਦੇ ਅਹੁਦੇ ਲਈ ਉਮੀਦਵਾਰ ਦਾ 10ਵੀਂ ਪਾਸ ਅਤੇ ਅਗਨੀਵੀਰ ਟਰੇਡਸਮੈਨ (8ਵੀਂ) ਦੇ ਅਹੁਦੇ ਲਈ 8ਵੀਂ ਪਾਸ ਹੋਣਾ ਲਾਜ਼ਮੀ ਹੈ।


ਉਮਰ ਸੀਮਾ



ਇਨ੍ਹਾਂ ਵੱਖ-ਵੱਖ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 23 ਸਾਲ ਹੋਣੀ ਚਾਹੀਦੀ ਹੈ।


ਚੋਣ ਪ੍ਰਕਿਰਿਆ



ਭਰਤੀ ਰੈਲੀ, ਮੈਡੀਕਲ ਟੈਸਟ ਅਤੇ ਲਿਖਤੀ ਪ੍ਰੀਖਿਆ ਰਾਹੀਂ ਅਗਨੀਵੀਰ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਰੈਲੀ 'ਚ ਸਫਲ ਉਮੀਦਵਾਰਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ, ਜਦਕਿ ਮੈਡੀਕਲ ਟੈਸਟ ਪਾਸ ਕਰਨ ਵਾਲੇ ਉਮੀਦਵਾਰ ਲਿਖਤੀ ਟੈਸਟ ਲਈ ਯੋਗ ਹੋਣਗੇ। ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ।


ਇਸ ਹਨ ਭਰਤੀ ਰੈਲੀ ਦੀਆਂ ਸੰਭਾਵਿਤ ਮਿਤੀਆਂ
ਅੰਬਾਲਾ ਜ਼ੋਨ - 12 ਅਗਸਤ 2022 ਤੋਂ 10 ਦਸੰਬਰ 2022
ਬੰਗਲੁਰੂ ਜ਼ੋਨ - 10 ਅਗਸਤ 2022 ਤੋਂ 22 ਦਸੰਬਰ 2022
ਚੇਨਈ ਜ਼ੋਨ - 13 ਅਗਸਤ 2022 ਤੋਂ 25 ਨਵੰਬਰ 2022
ਦਾਨਾਪੁਰ ਜ਼ੋਨ - 5 ਸਤੰਬਰ 2022 ਤੋਂ 20 ਦਸੰਬਰ 2022
ਜਬਲਪੁਰ ਜ਼ੋਨ - 1 ਸਤੰਬਰ 2022 ਤੋਂ 27 ਨਵੰਬਰ 2022
ਜੈਪੁਰ ਜ਼ੋਨ - 13 ਅਗਸਤ 2022 ਤੋਂ 12 ਦਸੰਬਰ 2022


Education Loan Information:

Calculate Education Loan EMI