ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ।ਇਸ ਵਿੱਚ ਲੁਧਿਆਣਾ ਦੀ ਰਹਿਣ ਵਾਲ਼ੀ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।


ਅਰਸ਼ਦੀਪ ਕੌਰ ਅਤੇ ਉਸਦਾ ਪਰਿਵਾਰ ਬਟਾਲਾ ਵਿਖੇ ਆਪਣੇ ਨਾਨਕੇ ਸੀ ਜਦ ਨਤੀਜੇ ਐਲਾਨ ਹੋਏ। ਇਸ ਤੋਂ ਬਾਅਦ ਘਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈ ਮਿਲ ਰਹੀ ਹੈ। ਇਸ ਮੋਕੇ ਲੜਕੀ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਲੁਧਿਆਣਾ ਰਹਿੰਦੇ ਹਨ ਅਤੇ ਓਹਨਾਂ ਨੂੰ ਆਪਣੀ ਬੇਟੀ 'ਤੇ ਮਾਨ ਹੈ। ਅਰਸ਼ਦੀਪ ਕੌਰ ਤੇਜ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ, ਸੈਕੰਡਰੀ ਸਕੂਲ, ਸ਼ਿਮਲਾ ਪੂਰੀ, ਲੁਧਿਆਣਾ ਦੀ ਵਿਦਿਆਰਥਣ ਹੈ।


ਦੂਜੇ ਸਥਾਨ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੱਛੋਆਣਾ, ਮਾਨਸਾ ਦੀ ਅਰਸ਼ਪ੍ਰੀਤ ਕੌਰ ਹੈ ਜਿਸ ਨੇ 500 ਵਿੱਚੋਂ 497 ਨੰਬਰ ਹਾਸਲ ਕੀਤੇ ਹਨ।ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਅਰਸ਼ਪ੍ਰੀਤ ਕੌਰ ਦੇ ਪਿਤਾ ਜਗਜੀਤ ਸਿੰਘ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ।ਜਗਜੀਤ ਸਿੰਘ ਕਿਸਾਨੀ ਕਰਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਉਹ ਸਭ ਕੁਝ ਕਰਵਾਉਣਗੇ ਜੋ ਉਹ ਚਾਹੁੰਦੀ ਹੈ।


ਇਸ ਵਾਰ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਵਧੀਆ ਰਿਹਾ। ਵਿਦਿਆਰਥਣਾਂ ਦੀ ਪਾਸ ਪ੍ਰਤੀਸ਼ਤਤਾ 97.78 ਪ੍ਰਤੀਸ਼ਤ ਤੇ ਲੜਕਿਆਂ ਦੀ 96.27 ਪ੍ਰਤੀਸ਼ਤ ਹੈ। ਇਸ ਸਾਲ 12ਵੀਂ ਜਮਾਤ ਦੀ ਟਰਮ 2 ਦੀ ਬੋਰਡ ਪ੍ਰੀਖਿਆ 22 ਅਪ੍ਰੈਲ 2022 ਤੋਂ 23 ਮਈ 2022 ਤੱਕ ਕਰਵਾਈ ਗਈ ਸੀ। ਜਦੋਂਕਿ, 12ਵੀਂ ਟਰਮ-1 ਦੀ ਪ੍ਰੀਖਿਆ 13 ਤੋਂ 22 ਦਸੰਬਰ, 2021 ਤੱਕ ਹੋਈ ਸੀ ਤੇ ਨਤੀਜੇ 11 ਮਈ, 2022 ਨੂੰ ਘੋਸ਼ਿਤ ਕੀਤੇ ਗਏ ਸਨ।


ਤੀਜਾ ਸਥਾਨ ਕੁਲਵਿੰਦਰ ਕੌਰ ਨੇ ਹਾਸਲ ਕੀਤਾ ਹੈ ਜੋ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫਰੀਦਕੋਟ ਦੀ ਹੈ।ਉਸਨੇ ਵੀ 500 ਵਿਚੋਂ 497 ਅੰਕ ਹਾਸਲ ਕੀਤੇ ਹਨ।ਕੁਲਵਿੰਦਰ ਕੌਰ ਦੇ ਮਾਤਾ ਸੁਖਪ੍ਰੀਤ ਕੌਰ ਨੇ ਏਬੀਪੀ ਸਾਂਝਾ ਨੇ ਗੱਲਬਾਤ ਕਰਦੇ ਕਿਹਾ ਕਿ ਉਹ ਆਪਣੀ ਬੇਟੀ ਨੂੰ ਵਕਾਲਤ ਕਰਵਾਉਣਾ ਚਾਹੁੰਦੇ ਹਨ। ਕੁਲਵਿੰਦਰ ਕੌਰ ਦੇ ਪਿਤਾ ਜੀ ਇੱਟਾਂ ਦੇ ਭੱਠੇ 'ਤੇ ਕੰਮ ਕਰਦੇ ਹਨ।


ਪਿਛਲੇ ਸਾਲ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 96.48 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਪਿਛਲੀ ਵਾਰ ਵੀ ਵਿਦਿਆਰਥਣਾਂ ਦਾ ਪ੍ਰਦਰਸ਼ਨ ਲੜਕਿਆਂ ਦੇ ਮੁਕਾਬਲੇ ਬਿਹਤਰ ਰਿਹਾ ਸੀ। ਪਾਸ ਪ੍ਰਤੀਸ਼ਤਤਾ 97.34 ਪ੍ਰਤੀਸ਼ਤ ਲੜਕੀਆਂ ਤੇ 95.74 ਪ੍ਰਤੀਸ਼ਤ ਲੜਕੇ ਰਹੀ ਸੀ।


Education Loan Information:

Calculate Education Loan EMI