ਸੰਘਵਾਦ, ਨਾਗਰਿਕਤਾ, ਰਾਸ਼ਟਰਵਾਦ ਨੂੰ ਨਹੀਂ ਜਾਣਨਗੇ ਵਿਦਿਆਰਥੀ:
ਮੰਤਰਾਲੇ ਦੇ ਆਦੇਸ਼ ਮਗਰੋਂ ਸੀਬੀਐਸਈ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਮਹਾਮਾਰੀ ਕਰਕੇ ਇਹ ਕਦਮ ਚੁੱਕਿਆ ਗਿਆ ਹੈ। ਬੋਰਡ ਨੇ 9-12 ਕਲਾਸਾਂ ਵਿੱਚ ਪੜ੍ਹਾਏ ਜਾਂਦੇ ਰਾਜਨੀਤਕ ਵਿਗਿਆਨ ਤੇ ਅਰਥ ਸ਼ਾਸਤਰ ਵਿੱਚ ਸੋਧ ਕੀਤੀ ਹੈ।
11ਵੀਂ ਜਮਾਤ ਵਿੱਚ ਪੜ੍ਹਾਏ ਗਏ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਚੋਂ ਸੰਘਵਾਦ, ਨਾਗਰਿਕਤਾ, ਰਾਸ਼ਟਰਵਾਦ ਤੇ ਧਰਮ ਨਿਰਪੱਖਤਾ ਵਰਗੇ ਅਧਿਆਇਆਂ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਫੈਸਲਾ ਕੀਤਾ ਹੈ। ਜਦੋਂਕਿ ‘ਸਥਾਨਕ ਸਰਕਾਰ’ ਚੈਪਟਰ ਦੀਆਂ ਦੋ ਇਕਾਈਆਂ ਨੂੰ ਹਟਾ ਦਿੱਤਾ ਗਿਆ ਹੈ।
10ਵੀਂ ਕਲਾਸ ਦੇ ਵਿਦਿਆਰਥੀ ‘ਲੋਕਤੰਤਰ ਤੇ ਵਿਭਿੰਨਤਾ’, ‘ਲੋਕਤੰਤਰ ਤੋਂ ਪਹਿਲਾਂ ਚੁਣੌਤੀਆਂ’ ਕੱਟੀਆਂ ਗਈਆਂ ਹਨ। 12ਵੀਂ ਕਲਾਸ ਦੇ ਰਾਜਨੀਤਕ ਵਿਗਿਆਨ ਦੇ ਸਿਲੇਬਸ ਵਿੱਚ ਬੋਰਡ ਨੇ ‘ਸਮਕਾਲੀ ਸੰਸਾਰ ਵਿੱਚ ਸੁਰੱਖਿਆ’, ‘ਵਾਤਾਵਰਣ ਤੇ ਕੁਦਰਤੀ ਸਰੋਤਾਂ’, ‘ਭਾਰਤ ਦੀਆਂ ਸਮਾਜਿਕ ਤੇ ਨਵੀਂ ਸਮਾਜਿਕ ਲਹਿਰਾਂ’ ਤੇ ‘ਖੇਤਰੀ ਅਭਿਲਾਸ਼ਾ’ ਵਰਗੇ ਵਿਸ਼ੇ ਹਟਾ ਦਿੱਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI