ਨਵੀਂ ਦਿੱਲੀ: ਐਤਵਾਰ ਨੂੰ ਪੇਪਰ ਲੀਕ ਹੋਣ ਤੋਂ ਬਾਅਦ ਫੌਜ ਨੇ ਜਨਰਲ ਡਿਊਟੀ ਦੇ ਕਰਮਚਾਰੀਆਂ ਦੀ ਪੈਨ-ਇੰਡੀਆ ਭਰਤੀ ਲਈ ਕੀਤੀ ਗਈ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਪੂਣੇ ਦੇ ਬਾਰਾਮਤੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਕਿਹਾ, "ਢੁਕਵੇਂ ਉਮੀਦਵਾਰਾਂ ਦੀ ਚੋਣ ਲਈ ਭਰਤੀ ਪ੍ਰਕਿਰਿਆ ਵਿੱਚ ਫੌਜ ਦੀ ਭ੍ਰਿਸ਼ਟ ਪ੍ਰਥਾਵਾਂ ਪ੍ਰਤੀ ਸਹਿਣਸ਼ੀਲਤਾ ਜ਼ੀਰੋ ਹੈ।"

ਅਧਿਕਾਰੀ ਨੇ ਦੱਸਿਆ ਕਿ ਪੂਣੇ ਵਿੱਚ ਸਥਾਨਕ ਪੁਲਿਸ ਨਾਲ ਇੱਕ ਸਾਂਝੇ ਅਪਰੇਸ਼ਨ ਦੇ ਅਧਾਰ ਤੇ, ਸੈਨਿਕਾਂ ਦੀ ਭਰਤੀ (ਜਰਨਲ ਡਿਊਟੀ) ਲਈ ਤਿਆਰ ਪ੍ਰਸ਼ਨ ਪੱਤਰ ਦੇ ਲੀਕ ਹੋਣ ਦਾ ਮਾਮਲਾ ਬੀਤੀ ਸ਼ਨੀਵਾਰ ਰਾਤ ਸਾਹਮਣੇ ਆਇਆ ਸੀ।"

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਜਾਰੀ ਹੈ। ਇਹ ਫੈਸਲਾ ਲਿਆ ਗਿਆ ਹੈ ਕਿ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਜਾਵੇ।


Education Loan Information:

Calculate Education Loan EMI