Education Loan Information:
Calculate Education Loan EMIਪੜ੍ਹਾਈ ਦੇ ਜਾਨੂੰਨ! 96 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ
ਏਬੀਪੀ ਸਾਂਝਾ | 02 Aug 2020 02:20 PM (IST)
ਗਿਉਸੇਪ ਪੈਟਰਨੋ ਨੇ ਇਟਲੀ ਦੀ ਪਲੇਰਮੋ ਯੂਨੀਵਰਸਿਟੀ ਤੋਂ ਔਨਰਜ਼ ਨਾਲ ਹਿਸਟਰੀ ਤੇ ਫਿਲੌਸਫੀ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਨੇ ਸਾਲ 2017 ਵਿੱਚ ਗ੍ਰੈਜੂਏਸ਼ਨ ਲਈ ਦਾਖਲਾ ਲਿਆ ਸੀ।
ਮਿਲਾਨ: ਗਿਉਸੇਪ ਪੈਟਰਨੋ (Giuseppe Paterno) ਨੇ ਜ਼ਿੰਦਗੀ ਦੇ ਬਹੁਤ ਸਾਰੇ ਟੈਸਟ ਦਿੱਤੇ। ਉਸ ਨੇ ਬਚਪਨ ਦੀ ਗਰੀਬੀ, ਯੁੱਧ ਤੇ ਹਾਲ ਹੀ ਵਿੱਚ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਹੋਰ ਪ੍ਰੀਖਿਆ ਪਾਸ ਕੀਤੀ ਹੈ। 96 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਹ ਹੁਣ ਇਟਲੀ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਸਭ ਤੋਂ ਵਧੇਰੀ ਉਮਰ ਦੇ ਵਿਅਕਤੀ ਬਣ ਗਏ ਹਨ। ਇੰਨੀ ਦੇਰ ਤੋਂ ਗ੍ਰੈਜੂਏਟ ਹੋਣ 'ਤੇ ਪੈਟਰਨੋ ਨੇ ਕਿਹਾ ਕਿ ਬਹੁਤ ਸਾਰੇ ਦੂਜਿਆਂ ਵਾਂਗ ਮੈਂ ਵੀ ਇੱਕ ਸਧਾਰਨ ਵਿਅਕਤੀ ਹਾਂ। ਮੈਂ ਉਮਰ ਦੇ ਹਿਸਾਬ ਨਾਲ ਬਾਕੀਆਂ ਨੂੰ ਪਛਾੜ ਦਿੱਤਾ ਹੈ। ਦੱਸ ਦਈਏ ਕਿ ਪੜ੍ਹਨ ਤੇ ਅਧਿਐਨ ਵਿਚ ਡੂੰਘੀ ਦਿਲਚਸਪੀ ਦੇ ਬਾਵਜੂਦ, ਪੈਟਰਨੋ ਆਪਣੀ ਜਵਾਨੀ ਵਿੱਚ ਯੂਨੀਵਰਸਿਟੀ ਨਹੀਂ ਗਿਆ। ਉਹ ਸਿਸਿਲੀ ਦੇ ਇੱਕ ਗਰੀਬ ਪਰਿਵਾਰ ਵਿੱਚ ਵੱਡਾ ਹੋਇਆ ਸੀ ਤੇ ਸਿਰਫ ਮੁੱਢਲੀ ਵਿਦਿਆ ਪ੍ਰਾਪਤ ਕਰ ਸਕਿਆ ਸੀ। ਉਨ੍ਹਾਂ ਨੇ ਪਲੇਰਮੋ ਯੂਨੀਵਰਸਿਟੀ ਵਿਚ ਇਤਿਹਾਸ ਤੇ ਫ਼ਿਲੌਸਫ਼ੀ ਦੀ ਡਿਗਰੀ ਲਈ ਦਾਖਲਾ ਲਿਆ। ਉਹ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨਾ ਪਸੰਦ ਕਰਦਾ ਸੀ, ਉਸ ਨੇ ਕਿਹਾ- ਮੈਂ ਸੋਚਿਆ ਸੀ ਕਿ ਪੜ੍ਹਾਈ ਪੂਰੀ ਕਰਨ ਦਾ ਮੌਕਾ ਜਾਂ ਤਾਂ ਹੁਣ ਹੈ ਜਾਂ ਕਦੇ ਨਹੀਂ ਤੇ ਇਸ ਲਈ ਸਾਲ 2017 ਵਿੱਚ ਮੈਂ ਦਾਖਲਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਚਾਂਸਲਰ ਫੈਬਰੀਜਿਓ ਨੇ ਉਸ ਨੂੰ ਕਲਾਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਗ੍ਰੈਜੂਏਸ਼ਨ ਪੂਰੀ ਕਰਨ ‘ਤੇ ਵਧਾਈ ਦਿੱਤੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904