ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਦੇਸ਼ ਵਿੱਚ ਬਹੁਤੇ ਸਕੂਲ ਹੁਣ ਖੁੱਲ੍ਹਣ ਲੱਗੇ ਹਨ। ਕੋਰੋਨਾ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਸਕੂਲ ਲਗਾਤਾਰ ਬੰਦ ਰੱਖੇ ਜਾ ਰਹੇ ਸਨ ਤੇ ਬੱਚੇ ਔਨਲਾਈਨ ਕਲਾਸਾਂ ਦੀ ਮਦਦ ਨਾਲ ਪੜ੍ਹਾਈ ਕਰ ਰਹੇ ਹਨ ਪਰ ਹੁਣ ਕਈ ਰਾਜਾਂ ’ਚ ਸਕੂਲ ਖੋਲ੍ਹੇ ਜਾ ਰਹੇ ਹਨ। ਇਸ ਦੌਰਾਨ ਮਾਪਿਆਂ ਦੇ ਮਨਾਂ ’ਚ ਕਈ ਤਰ੍ਹਾਂ ਦੇ ਸੁਆਲ ਵੀ ਉੱਠ ਰਹੇ ਹਨ ਕਿ ਬੱਚਿਆਂ ਨੂੰ ਸਕੂਲ ’ਚ ਕੋਰੋਨਾ ਮਹਾਮਾਰੀ ਤੋਂ ਕਿਵੇਂ ਬਚਾਇਆ ਜਾਵੇ ਤੇ ਉਨ੍ਹਾਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਰਹਿਣ ਦੀ ਸਿਖਲਾਈ ਕਿਵੇਂ ਦਿੱਤੀ ਜਾਵੇ।



 

John Hopkins Medicine ਦੀ ਖੋਜ ਅਨੁਸਾਰ ਜ਼ਿਆਦਾਤਰ ਬੱਚੇ ਸਾਲ ਵਿੱਚ ਸੱਤ-ਅੱਠ ਵਾਰ ਸਰਦੀ–ਜ਼ੁਕਾਮ ਦੇ ਸ਼ਿਕਾਰ ਹੋ ਜਾਂਦੇ ਹਨ; ਜਦਕਿ ਵੱਡੇ ਸਿਰਫ਼ ਦੋ-ਤਿੰਨ ਵਾਰ ਹੀ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਬੱਚਿਆਂ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ (Immune System) ਓਨੀ ਮਜ਼ਬੂਤ ਨਹੀਂ ਹੁੰਦੀ, ਜਿਸ ਕਾਰਣ ਉਹ ਛੇਤੀ ਵਾਇਰਸ ਜਾਂ ਹੋਰ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਆਓ ਜਾਣੀਏ ਕੁਝ ਅਜਿਹੇ ਟਿਪਸ (ਨੁਕਤੇ), ਜਿਨ੍ਹਾਂ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ’ਚ ਕੋਰੋਨਾ ਵਾਇਰਸ ਦੀ ਛੂਤ ਤੋਂ ਬਚਾ ਸਕਦੇ ਹੋ।

 

ਬੱਚਿਆਂ ਨੂੰ ਸਿਖਾਓ ਚੰਗੀਆਂ ਆਦਤਾਂ
ਬੱਚਿਆਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ, ਬੱਚਿਆਂ ਨੂੰ ਚੰਗੀਆਂ ਆਦਤਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਕੋਵਿਡ-19 ਦੀ ਲਾਗ ਤੋਂ ਬਚਾਉਣ ਲਈ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਹੱਥ ਧੋਣ ਦੀ ਜ਼ਰੂਰਤ ਸਮਝਾਉਣੀ ਜ਼ਰੂਰੀ ਹੈ। ਉਨ੍ਹਾਂ ਨੂੰ ਸਮਝਾਓ ਕਿ ਘੱਟੋ-ਘੱਟ 20 ਸੈਕੰਡਾਂ ਲਈ ਹੱਥ ਚੰਗੀ ਤਰ੍ਹਾਂ ਧੋਵੋ ਅਤੇ ਉਸ ਤੋਂ ਬਾਅਦ ਹੀ ਕੁਝ ਖਾਓ ਅਤੇ ਪੀਓ। ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਖੰਘਣ ਅਤੇ ਛਿੱਕਣ ਦੀ ਬਜਾਏ ਟਿਸ਼ੂ ਦੀ ਮਦਦ ਲੈਣੀ ਚਾਹੀਦੀ ਹੈ। ਕੋਰੋਨਾ ਮਹਾਂਮਾਰੀ ਦੇ ਸਮੇਂ ਸਾਡੇ ਲਈ ਵਧੇਰੇ ਸਾਵਧਾਨੀ ਰੱਖਣੀ ਜ਼ਰੂਰੀ ਹੈ, ਤਾਂ ਜੋ ਲਾਗ ਨਾ ਫੈਲ ਜਾਵੇ।

 

ਬੱਚਿਆਂ ਦੀ ਕਰਵਾਓ ਨਿਯਮਤ ਜਾਂਚ
ਜੇ ਬੱਚਿਆਂ ਦੇ ਸਕੂਲ ਖੁੱਲ ਰਹੇ ਹਨ, ਤਾਂ ਮਾਪਿਆਂ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਤੁਹਾਨੂੰ ਹਮੇਸ਼ਾਂ ਆਪਣੇ ਬੱਚਿਆਂ ਦੀ ਸਿਹਤ ਨੂੰ ਪਹਿਲ ਦੇ ਅਧਾਰ ’ਤੇ ਰੱਖਣਾ ਚਾਹੀਦਾ ਹੈ ਅਤੇ ਡਾਕਟਰ ਤੋਂ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ।

 

ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਬੱਚੇ ਨੂੰ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਲਈ ਟੀਕਾ ਲਗਾਇਆ ਜਾਵੇ। ਇਹ ਉਨ੍ਹਾਂ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰੇਗਾ। ਅਕਤੂਬਰ ਦੇ ਮਹੀਨੇ ਤਕ, ਬੱਚੇ ਨੂੰ ਇਨਫਲੂਐਂਜ਼ਾ ਵਾਇਰਸ ਦੀ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ। ਜੇ ਤੁਹਾਡੇ ਬੱਚੇ ਦੀ ਹਾਲਤ ਵਿਗੜਦੀ ਹੈ, ਤਾਂ ਉਸਦੇ ਡਾਕਟਰ ਨਾਲ ਸੰਪਰਕ ਕਰੋ।

 

ਪ੍ਰੋਬਾਇਓਟਿਕ ਤੇ ਸਿਹਤਮੰਦ ਭੋਜਨ ਖਾਓ
ਜਦੋਂ ਬੱਚੇ ਲੰਬੇ ਸਮੇਂ ਬਾਅਦ ਸਕੂਲ ਪਰਤਣਗੇ, ਉਨ੍ਹਾਂ ਨੂੰ ਕਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ, ਉਨ੍ਹਾਂ ਨੂੰ ਅਜਿਹਾ ਪ੍ਰੋਬਾਇਓਟਿਕ ਭਰਪੂਰ ਭੋਜਨ ਦਿਓ ਜੋ ਉਸਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ। ਪ੍ਰੋਬਾਇਓਟਿਕ ਵਾਲਾ ਭੋਜਨ ਸਾਡੇ ਸਰੀਰ ਵਿੱਚ ਚੰਗੇ ਬੈਕਟੀਰੀਆ ਦੀ ਸੰਖਿਆ ਨੂੰ ਵਧਾ ਕੇ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਵਿਟਾਮਿਨ ਡੀ-3 ਵਾਲਾ ਪ੍ਰੋਬਾਇਓਟਿਕ ਬੱਚਿਆਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਬੱਚਿਆਂ ਨੂੰ ਵੱਧ ਤੋਂ ਵੱਧ ਸਿਹਤਮੰਦ ਭੋਜਨ ਖੁਆਓ ਤਾਂ ਜੋ ਉਨ੍ਹਾਂ ਦਾ ਇਮਿਊਨ ਸਿਸਟਮ ਮਜ਼ਬੂਤ ਹੋ ਸਕੇ ਅਤੇ ਉਹ ਬਿਮਾਰੀਆਂ ਨਾਲ ਲੜ ਸਕਣ।


 


 


Education Loan Information:

Calculate Education Loan EMI