CBSE Board Class 10 and 12 Marking Scheme: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ 2024 ਲਈ ਮਾਰਕਿੰਗ ਸਕੀਮ ਜਾਰੀ ਕੀਤੀ ਹੈ। ਇਹ ਮਾਰਕਿੰਗ ਸਕੀਮ ਥਿਊਰੀ ਤੇ ਪ੍ਰੈਕਟੀਕਲ ਦੋਵਾਂ ਪ੍ਰੀਖਿਆਵਾਂ ਲਈ ਜਾਰੀ ਕੀਤੀ ਗਈ ਹੈ। ਇਸ ਨੂੰ CBSE ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸੀਬੀਐਸਈ ਨੇ ਇਸ ਸਬੰਧੀ ਸਕੂਲਾਂ ਲਈ ਨੋਟਿਸ ਵੀ ਜਾਰੀ ਕੀਤਾ ਹੈ। ਸਕੀਮ ਅਨੁਸਾਰ, ਸੀਬੀਐਸਈ ਦੇ ਸਾਰੇ ਵਿਸ਼ਿਆਂ ਦੇ ਪੇਪਰਾਂ ਲਈ ਵੱਧ ਤੋਂ ਵੱਧ 100 ਅੰਕ ਅਲਾਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਥਿਊਰੀ, ਪ੍ਰੈਕਟੀਕਲ, ਪ੍ਰੋਜੈਕਟ ਤੇ ਇੰਟਰਨਲ ਅਸੈਸਮੈਂਟ ਵਿੱਚ ਵੱਖਰੇ ਅੰਕ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Israel Hamas War: ਹਮਾਸ ਨੂੰ ਸਾਲ ਭਰ ਦੇ ਮਿਲਦੇ ਨੇ ਇੰਨ੍ਹੇ ਪੈਸਾ, ਬਜਟ ਜਾਣ ਕੇ ਹੋ ਜਾਵੋਗੇ ਹੈਰਾਨ, ਸਾਬਕਾ ਮੋਸਾਦ ਏਜੰਟ ਦਾ ਖੁਲਾਸਾ
ਨੋਟਿਸ 'ਚ ਕੀ ਲਿਖਿਆ
ਸੀਬੀਐਸਈ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਦੇਖਿਆ ਗਿਆ ਹੈ ਕਿ ਸਕੂਲਾਂ ਵੱਲੋਂ ਪ੍ਰੈਕਟੀਕਲ/ਪ੍ਰੋਜੈਕਟ/ਅੰਦਰੂਨੀ ਮੁਲਾਂਕਣ ਦੇ ਅੰਕ ਅਪਲੋਡ ਕਰਨ ਸਮੇਂ ਗਲਤੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰੈਕਟੀਕਲ/ਪ੍ਰੋਜੈਕਟ/ਅੰਦਰੂਨੀ ਮੁਲਾਂਕਣ ਪ੍ਰੀਖਿਆਵਾਂ ਤੇ ਥਿਊਰੀ ਪ੍ਰੀਖਿਆਵਾਂ ਕਰਵਾਉਣ ਵਿੱਚ ਸਕੂਲਾਂ ਦੀ ਮਦਦ ਕਰਨ ਲਈ, 10ਵੀਂ ਤੇ 12ਵੀਂ ਜਮਾਤ ਦੇ ਵਿਸ਼ਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮਹੱਤਵਪੂਰਨ ਜਾਣਕਾਰੀ ਲਈ ਇੱਕ ਸਰਕੂਲਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਬਹੁਤ ਸਾਰੇ ਵਿਸ਼ਿਆਂ ਲਈ ਜਾਰੀ ਕੀਤਾ
CBSE ਦੀ ਇਹ ਮਾਰਕਿੰਗ ਸਕੀਮ 10ਵੀਂ ਤੇ 12ਵੀਂ ਜਮਾਤ ਲਈ ਜਾਰੀ ਕੀਤੀ ਗਈ ਹੈ। ਇਹ ਸਕੀਮ 10ਵੀਂ ਜਮਾਤ ਦੇ 83 ਵਿਸ਼ਿਆਂ ਤੇ 12ਵੀਂ ਜਮਾਤ ਦੇ 121 ਵਿਸ਼ਿਆਂ ਲਈ ਜਾਰੀ ਕੀਤੀ ਗਈ ਹੈ। ਜੇਕਰ ਮੋਟੇ ਤੌਰ 'ਤੇ ਕਹਿਣਾ ਹੋਵੇ ਤਾਂ 10ਵੀਂ ਜਮਾਤ ਦੇ ਵਿਸ਼ਿਆਂ ਜਿਵੇਂ ਸੰਗੀਤ, ਪੇਂਟਿੰਗ, ਕੰਪਿਊਟਰ ਆਦਿ ਦੀ ਪ੍ਰੈਕਟੀਕਲ ਪ੍ਰੀਖਿਆ 50 ਅੰਕਾਂ ਦੀ ਹੋਵੇਗੀ। ਜਦੋਂਕਿ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਤੇ ਸਮਾਜਿਕ ਵਿਗਿਆਨ ਦੇ ਅੰਦਰੂਨੀ ਮੁਲਾਂਕਣ ਲਈ 20 ਅੰਕ ਤੈਅ ਕੀਤੇ ਗਏ ਹਨ।
12ਵੀਂ ਦੀ ਗੱਲ ਕਰੀਏ ਤਾਂ ਭੂਗੋਲ, ਮਨੋਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਬਾਇਓਟੈਕਨਾਲੋਜੀ ਵਿੱਚ ਪ੍ਰੈਕਟੀਕਲ ਦੇ 30 ਅੰਕ ਹਨ। ਪੇਂਟਿੰਗ, ਗ੍ਰਾਫਿਕਸ, ਡਾਂਸ ਤੇ ਹੋਮ ਸਾਇੰਸ ਵਿੱਚ 50 ਅੰਕਾਂ ਦਾ ਪ੍ਰੈਕਟੀਕਲ ਹੋਵੇਗਾ। ਪੂਰੀ ਸੂਚੀ ਦੇਖਣ ਲਈ, ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਹ ਵੀ ਪੜ੍ਹੋ: British Flag :ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਝੰਡਿਆਂ ਦੇ ਕੋਨੇ ਵਿੱਚ ਕਿਉਂ ਹੁੰਦਾ ਹੈ ਬ੍ਰਿਟਿਸ਼ ਝੰਡਾ ? ਜਾਣੋ ਕਾਰਨ
Education Loan Information:
Calculate Education Loan EMI