ਨਵੀਂ ਦਿੱਲੀ: ਸੀਬੀਐਸਈ ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਪ੍ਰੀਖਿਆਵਾਂ ਦੇ ਫਾਰਮੈਟ 'ਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਸੀਬੀਐਸਈ ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕੋ ਪ੍ਰੀਖਿਆ ਫਾਰਮੈਟ 'ਚ ਕਰਵਾਏ ਜਾਣ ਦੀ ਸੰਭਾਵਨਾ ਹੈ।


ਦੱਸ ਦਈਏ ਕਿ 2021-2022 ਅਕਾਦਮਿਕ ਸਾਲ ਲਈ ਸੀਬੀਐਸਈ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਨੂੰ ਦੋ ਹਿੱਸਿਆਂ 'ਚ ਵੰਡਿਆ ਸੀ, ਜਿਸ ਨੂੰ ਟਰਮ-1 ਤੇ ਟਰਮ-2 ਕਿਹਾ ਜਾਂਦਾ ਹੈ। ਸੀਬੀਐਸਈ ਟਰਮ-1 ਦੀ ਪ੍ਰੀਖਿਆ ਦਸੰਬਰ 2021 ਤੋਂ ਜਨਵਰੀ 2022 ਤੱਕ ਕਰਵਾਈ ਗਈ ਸੀ। ਸੀਬੀਐਸਈ ਟਰਮ-2 ਦੀ ਪ੍ਰੀਖਿਆ 26 ਅਪ੍ਰੈਲ ਤੋਂ 15 ਜੂਨ ਤੱਕ ਕਰਵਾਈ ਜਾਵੇਗੀ।


ਹੁਣ ਸਿੱਖਿਆ ਮੰਤਰਾਲੇ ਦੇ ਸੂਤਰਾਂ ਨੇ 'ਦ ਇੰਡੀਅਨ ਐਕਸਪ੍ਰੈਸ' ਦੀ ਇੱਕ ਰਿਪੋਰਟ 'ਚ ਕਿਹਾ ਹੈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕੋ ਪ੍ਰੀਖਿਆ ਫਾਰਮੈਟ 'ਚ ਕਰਵਾਏ ਜਾਣ ਦੀ ਸੰਭਾਵਨਾ ਹੈ।


ਮੀਡੀਆ ਰਿਪੋਰਟ ਮੁਤਾਬਾਕ ਸੀਬੀਐਸਈ ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਿੰਗਲ ਪ੍ਰੀਖਿਆ ਫਾਰਮੈਟ 'ਚ ਆਯੋਜਿਤ ਕਰਨ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ ਕਿ ਸੀਬੀਐਸਈ ਨੇ ਕਦੇ ਵੀ ਪੁਸ਼ਟੀ ਨਹੀਂ ਕੀਤੀ ਹੈ ਕਿ ਦੋ ਪ੍ਰੀਖਿਆਵਾਂ ਦਾ ਫਾਰਮੈਟ ਜਾਰੀ ਰਹੇਗਾ ਤੇ ਇਹ 'ਇਕ ਵਾਰ ਦਾ ਫਾਰਮੂਲਾ' ਸੀ।


ਅਧਿਕਾਰੀ ਨੇ ਰਿਪੋਰਟ 'ਚ ਕਿਹਾ, "ਸੀਬੀਐਸਈ ਨੇ ਕਦੇ ਵੀ ਇਹ ਘੋਸ਼ਣਾ ਨਹੀਂ ਕੀਤੀ ਸੀ ਕਿ ਟੂ-ਟਰਮ ਪ੍ਰੀਖਿਆ ਫਾਰਮੈਟ ਹੁਣ ਤੋਂ ਜਾਰੀ ਰਹੇਗਾ। ਇਹ ਇੱਕ ਵਾਰ ਦਾ ਫ਼ਾਰਮੂਲਾ ਸੀ। ਹੁਣ ਜਦੋਂ ਸਕੂਲ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ ਤਾਂ ਮੌਜੂਦਾ ਸਮੇਂ ਲਈ ਫ਼ੈਸਲਾ ਸਿੰਗਲ ਪ੍ਰੀਖਿਆ ਪੈਟਰਨ 'ਤੇ ਟਿਕੇ ਰਹਿਣ ਦਾ ਹੈ।" ਸੀਬੀਐਸਈ ਨੇ ਜਮਾਤ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਸਿੰਗਲ ਪ੍ਰੀਖਿਆ ਫਾਰਮੈਟ 'ਚ ਕਰਵਾਉਣ ਦੇ ਫ਼ੈਸਲੇ 'ਤੇ ਸਕੂਲਾਂ ਦੀ ਅਪੀਲ ਤੋਂ ਬਾਅਦ ਪਹਿਲਾਂ ਵਾਲੇ ਮੋਡ 'ਚ ਪ੍ਰੀਖਿਆ ਕਰਵਾਉਣ ਲਈ ਕਿਹਾ ਸੀ।


ਸਿਲੇਬਸ ਬਾਰੇ ਗੱਲ ਕਰਦੇ ਹੋਏ ਅਧਿਕਾਰੀ ਨੇ ਕਿਹਾ, "ਐਨਸੀਈਆਰਟੀ ਸਾਨੂੰ ਤਰਕਸ਼ੀਲਤਾ ਦੇ ਵੇਰਵੇ ਭੇਜੇਗਾ, ਜਿਸ ਦੇ ਆਧਾਰ 'ਤੇ ਘੋਸ਼ਣਾ ਕੀਤੀ ਜਾਵੇਗੀ। ਸਕੂਲ ਮੌਜੂਦਾ ਕਿਤਾਬਾਂ ਦੀ ਵਰਤੋਂ ਕਰਕੇ ਘਟੇ ਹੋਏ ਸਿਲੇਬਸ ਨੂੰ ਪੜ੍ਹਾ ਸਕਦੇ ਹਨ।" ਅਧਿਕਾਰੀ ਨੇ 'ਦ ਇੰਡੀਅਨ ਐਕਸਪ੍ਰੈਸ' ਨੂੰ ਦੱਸਿਆ ਕਿ ਗ੍ਰੇਡ X ਤੇ XII ਲਈ ਬੋਰਡ ਪ੍ਰੀਖਿਆਵਾਂ ਜਾਰੀ ਰਹਿਣਗੀਆਂ। ਕੋਚਿੰਗ ਕਲਾਸਾਂ ਸ਼ੁਰੂ ਕਰਨ ਦੀ ਜ਼ਰੂਰਤ ਨੂੰ ਖ਼ਤਮ ਕਰਨ ਲਈ ਬੋਰਡ ਤੇ ਦਾਖਲਾ ਪ੍ਰੀਖਿਆਵਾਂ ਦੀ ਮੌਜੂਦਾ ਪ੍ਰਣਾਲੀ 'ਚ ਸੁਧਾਰ ਕੀਤਾ ਜਾਵੇਗਾ।


ਮੌਜੂਦਾ ਮੁਲਾਂਕਣ ਪ੍ਰਣਾਲੀ ਦੇ ਇਨ੍ਹਾਂ ਹਾਨੀਕਾਰਕ ਪ੍ਰਭਾਵਾਂ ਨੂੰ ਦੂਰ ਕਰਨ ਲਈ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੋਰਡ ਪ੍ਰੀਖਿਆਵਾਂ ਨੂੰ ਮੁੜ ਡਿਜ਼ਾਈਨ ਕੀਤਾ ਜਾਵੇਗਾ। ਸੀਬੀਐਸਈ ਜਲਦੀ ਹੀ ਇੱਕ ਅਧਿਕਾਰਤ ਘੋਸ਼ਣਾ ਕਰ ਸਕਦਾ ਹੈ ਕਿ ਸੀਬੀਐਸਈ ਜਮਾਤ 10ਵੀਂ ਅਤੇ ਸੀਬੀਐਸਈ ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਅਕਾਦਮਿਕ ਸੈਸ਼ਨ ਤੋਂ ਸਿੰਗਲ-ਮੋਡ ਫਾਰਮੈਟ 'ਚ ਆਯੋਜਿਤ ਕੀਤੀਆਂ ਜਾਣਗੀਆਂ।


ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਗਰਮੀ ਦਾ ਕਹਿਰ ਜਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ



Education Loan Information:

Calculate Education Loan EMI